ਪਠਾਨਕੋਟ 'ਚ ਪੁਲਿਸ ਨੇ ਫ਼ੌਜੀ ਵਰਦੀ ਪਹਿਨੇ 4 ਸ਼ੱਕੀ ਵਿਅਕਤੀਆਂ ਨੂੰ ਕੀਤਾ ਕਾਬੂ

By  Shanker Badra November 30th 2018 01:35 PM

ਪਠਾਨਕੋਟ 'ਚ ਪੁਲਿਸ ਨੇ ਫ਼ੌਜੀ ਵਰਦੀ ਪਹਿਨੇ 4 ਸ਼ੱਕੀ ਵਿਅਕਤੀਆਂ ਨੂੰ ਕੀਤਾ ਕਾਬੂ:ਪੰਜਾਬ ਦੇ ਪਠਾਨਕੋਟ-ਜਲੰਧਰ ਕੌਮੀ ਰਾਜ ਮਾਰਗ 'ਤੇ ਨਾਕੇ ਦੌਰਾਨ ਪੰਜਾਬ ਪੁਲਿਸ ਵੱਲੋਂ 4 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।Pathankot military uniforms Police 4 Suspicious people Arrestedਪੁਲੀਸ ਨੇ ਇਨ੍ਹਾਂ ਚਾਰੇ ਵਿਅਕਤੀਆਂ ਨੂੰ ਨੰਗਲਪੁਰ ਪਿੰਡ ਤੋਂ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਕਾਬੂ ਕੀਤੇ ਇਹ ਚਾਰ ਸ਼ੱਕੀ ਵਿਅਕਤੀ ਹਿਮਾਚਲ ਪ੍ਰਦੇਸ਼ ਨੰਬਰ ਦੀ ਸਕਾਰਪੀਓ ਕਾਰ 'ਚ ਸਵਾਰ ਸਨ ਅਤੇ ਉਨ੍ਹਾਂ ਨੇ ਫ਼ੌਜੀ ਵਰਦੀ ਪਾਈ ਹੋਈ ਸੀ।Pathankot military uniforms Police 4 Suspicious people Arrestedਜਦੋਂ ਨਾਕੇ ਦੌਰਾਨ ਪੁਲਿਸ ਨੇ ਗੱਡੀ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਚਾਰੇ ਵਿਅਕਤੀ ਆਪਣੀ ਪਹਿਚਾਣ ਸਬੰਧੀ ਕੋਈ ਵੀ ਦਸਤਾਵੇਜ਼ ਨਹੀਂ ਦੱਸ ਸਕੇ,ਜਿਸ ਤੋਂ ਤੁਰੰਤ ਬਾਅਦ ਪੁਲਿਸ ਨੇ ਹਰਕਤ 'ਚ ਆਉਂਦਿਆਂ ਗੰਨ ਪੁਆਇੰਟ 'ਤੇ ਉਨ੍ਹਾਂ ਨੂੰ ਕਾਬੂ ਕਰ ਕੇ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਹੈ।Pathankot military uniforms Police 4 Suspicious people Arrestedਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਗ੍ਰਨੇਡ ਧਮਾਕੇ ਤੋਂ ਬਾਅਦ ਪੁਲਿਸ ਨੇ ਸੂਬੇ ਵਿਚ ਚੌਕਸੀ ਵਧਾ ਦਿੱਤੀ ਸੀ।ਜਿਸ ਕਰਕੇ ਪੁਲਿਸ ਵੱਲੋਂ ਅੱਜ ਪਠਾਨਕੋਟ-ਜਲੰਧਰ ਕੌਮੀ ਰਾਜ ਮਾਰਗ 'ਤੇ ਨਾਕੇਬੰਦੀ ਚੈਕਿੰਗ ਕੀਤੀ ਜਾ ਰਹੀ ਸੀ।ਜਿੱਥੇ ਇਨ੍ਹਾਂ 4 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਹਾਲੇ ਵੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।

-PTCNews

Related Post