ਵਿੰਗ ਕਮਾਂਡਰ ਅਭਿਨੰਦਨ ਨੇ ਮੁੜ ਉਡਾਇਆ ਮਿਗ-21, ਹਵਾਈ ਫੌਜ ਮੁਖੀ ਨਾਲ ਭਰੀ ਉਡਾਨ

By  Jashan A September 2nd 2019 01:36 PM

ਵਿੰਗ ਕਮਾਂਡਰ ਅਭਿਨੰਦਨ ਨੇ ਮੁੜ ਉਡਾਇਆ ਮਿਗ-21, ਹਵਾਈ ਫੌਜ ਮੁਖੀ ਨਾਲ ਭਰੀ ਉਡਾਨ,ਨਵੀਂ ਦਿੱਲੀ: ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੇ ਇੱਕ ਵਾਰ ਫਿਰ ਮਿਗ-21 ਲੜਾਕੂ ਜਹਾਜ਼ ਦੀ ਉਡਾਨ ਭਰੀ। ਉਹਨਾਂ ਨੇ ਪਠਾਨਕੋਟ ਏਅਰਬੇਸ ਤੋਂ ਮਿਗ-21 ਲੜਾਕੂ ਜਹਾਜ਼ ਉਡਾਇਆ।ਇਸ ਦੌਰਾਨ ਅਭਿਨੰਦਨ ਨਵੇਂ ਲੁੱਕ ਅਤੇ ਨਵੇਂ ਜੋਸ਼ ’ਚ ਦਿਖਾਈ ਦਿੱਤੇ।

https://twitter.com/ANI/status/1168432098232766464?s=20

ਮਿਲੀ ਜਾਣਕਾਰੀ ਮੁਤਾਬਕ ਇਸ ਸਮੇਂ ਉਹਨਾਂ ਨਾਲ ਹਵਾਈ ਫੌਜ ਮੁਖੀ ਬੀ.ਐੱਸ. ਧਨੋਆ ਵੀ ਮੌਜੂਦ ਸੀ। ਹਵਾਈ ਫੌਜ ਮੁਖੀ ਵੀ ਮਿਗ-21 ਦੇ ਪਾਇਲਟ ਹਨ। ਉਨ੍ਹਾਂ ਨੇ ਕਾਰਗਿਲ ਯੁੱਧ ਦੇ ਸਮੇਂ 17 ਸਕੁਐਰਡਨ ਦੀ ਕਮਾਨ ਸੰਭਾਲਦੇ ਹੋਏ ਜਹਾਜ਼ ਉਡਾਇਆ ਸੀ।

ਅਭਿਨੰਦਨ ਦੇ ਭਾਰਤ ਆਉਣ ਤੋਂ ਬਾਅਦ ਉਨ੍ਹਾਂ ਦੇ ਮੁੜ ਜਹਾਜ਼ ਉਡਾਉਣ ’ਤੇ ਸਸਪੈਂਸ ਬਣ ਗਿਆ ਸੀ। ਹਾਲਾਂਕਿ ਉਦੋਂ ਏਅਰਫੋਰਸ ਚੀਫ ਧਨੋਆ ਨੇ ਸਾਫ਼ ਕੀਤਾ ਸੀ ਕਿ ਮੈਡੀਕਲ ਫਿਟਨੈੱਸ ਤੋਂ ਬਾਅਦ ਅਭਿਨੰਦਨ ਮੁੜ ਜਹਾਜ਼ ਉਡਾਣਗੇ।

ਹੋਰ ਪੜ੍ਹੋ: ਜੀ-7 ਸੰਮੇਲਨ ਤੋਂ ਬਾਅਦ PM ਮੋਦੀ ਦੀ ਬੋਰਿਸ ਜਾਨਸਨ ਨਾਲ ਮੁਲਾਕਾਤ, ਕਈ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ

https://twitter.com/ani_digital/status/1168430817875382277?s=20

ਦੱਸਣਯੋਗ ਹੈ ਕਿ ਬੀਤੀ 14 ਫਰਵਰੀ ਨੂੰ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ’ਚ ਸੀ.ਆਰ.ਪੀ.ਐੱਫ. ਦੇ 40 ਤੋਂ ਵਧ ਜਵਾਨ ਸ਼ਹੀਦ ਹੋ ਗਏ ਸਨ। ਜਿਸ ਦਾ ਬਦਲਾ ਭਾਰਤ ਨੇ ਬਾਲਾਕੋਟ ’ਚ ਏਅਰ ਸਟਰਾਈਕ ਕਰ ਕੇ ਲਿਆ।

https://twitter.com/ANI/status/1168433188877864960?s=20

ਜਿਸ ਤੋਂ ਬਾਅਦ ਭਾਰਤੀ ਸਰਹੱਦ ’ਚ ਆਏ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਦਾ ਮਿਗ-21 ਬਾਈਸਨ ਨਾਲ ਪਿੱਛਾ ਕਰਦੇ ਹੋਏ ਅਭਿਨੰਦਨ ਐੱਲ.ਓ.ਸੀ. ਪਾਰ ਕਰ ਗਏ ਸਨ ਅਤੇ ਪਾਕਿਸਤਾਨੀ ਫਾਈਟਰ ਪਲੇਨ ਐੱਫ-16 ਨੂੰ ਮਾਰ ਸੁੱਟਿਆ ਸੀ। ਇਸ ਦੌਰਾਨ ਉਨ੍ਹਾਂ ਦਾ ਜਹਾਜ਼ ਕ੍ਰੈਸ਼ ਹੋ ਗਿਆ ਸੀ ਅਤੇ ਉਹ ਪੈਰਾਸ਼ੂਟ ਤੋਂ ਹੇਠਾਂ ਉਤਰੇ ਸਨ ਪਰ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ’ਚ ਉਤਰਨ ਕਾਰਨ ਉਹ ਪਾਕਿਸਤਾਨੀ ਫੌਜ ਦੀ ਕੈਦ ’ਚ ਪਹੁੰਚ ਗਏ ਸਨ।

-PTC News

Related Post