ਪੰਜਾਬ ਦਾ ਇਕ ਹੋਰ ਜਵਾਨ ਦੇਸ਼ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਹੋਇਆ ਸ਼ਹੀਦ

By  Shanker Badra June 27th 2020 11:57 AM

ਪੰਜਾਬ ਦਾ ਇਕ ਹੋਰ ਜਵਾਨ ਦੇਸ਼ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਹੋਇਆ ਸ਼ਹੀਦ:ਪਟਿਆਲਾ : ਪਟਿਆਲਾ ਜ਼ਿਲ੍ਹੇ ਦਾ ਇੱਕ ਹੋਰ ਜਵਾਨ ਦੇਸ਼ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ। ਭਾਰਤੀ ਫ਼ੌਜ ਦੀ ਰੈਜੀਮੈਂਟ, 58 ਇੰਜੀਨੀਅਰਜ਼ ਦੇ ਲਾਂਸ ਨਾਇਕ ਸਲੀਮ ਖ਼ਾਨ ਦੀ ਦੇਹ ਲੇਹ ਤੋਂ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਰਵਾਨਾ ਕਰ ਦਿੱਤੀ ਗਈ ਹੈ।

ਅੱਜ ਬਾਅਦ ਦੁਪਹਿਰ 2 ਵਜੇ ਪਟਿਆਲਾ-ਬਲਬੇੜਾ ਰੋਡ ਉਪਰ ਪੈਂਦੇ ਪਿੰਡ ਮਰਦਾਂਹੇੜੀ ਵਿਖੇ ਪੁੱਜੇਗੀ।ਉਸ ਤੋਂ ਬਾਅਦ ਸਪੁਰਦ-ਏ-ਖ਼ਾਕ ਕਰਨ ਦੀਆਂ ਰਸਮਾਂ ਹੋਣਗੀਆਂ। ਸ਼ਹੀਦ ਸਲੀਮ ਖ਼ਾਨ ਦੀ ਉਮਰ 23 ਸਾਲ ਹੈ।

Patiala Jawan Lance Naik Salim Khan Shaheed in China border ਪੰਜਾਬ ਦਾ ਇਕ ਹੋਰ ਜਵਾਨ ਦੇਸ਼ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਹੋਇਆ ਸ਼ਹੀਦ

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਦੁੱਖ ਦਾ ਪ੍ਰਗਟਾਵਾ ਕਰਦਿਆ ਲਿਖਿਆ- 'ਲੱਦਾਖ 'ਚ ਲਾਂਸ ਨਾਇਕ ਸਲੀਮ ਖ਼ਾਨ ਦੇ ਦੇਹਾਂਤ ਬਾਰੇ ਸੁਣ ਕੇ ਦੁੱਖ ਹੋਇਆ। ਉਸ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਕੌਮ ਬਹਾਦਰ ਸਿਪਾਹੀ ਨੂੰ ਸਲਾਮ ਕਰਦੀ ਹੈ...ਜੈ ਹਿੰਦ।'

ਦੱਸਿਆ ਜਾਂਦਾ ਹੈ ਕਿ ਸਲੀਮ ਖਾਨ ਦੇ ਪਿਤਾ ਮੰਗਲ ਦੀਨ ਵੀ ਭਾਰਤੀ ਫੌਜ 'ਚ ਡਿਊਟੀ ਦੌਰਾਨ ਸ਼ਹੀਦ ਹੋਏ ਸਨ। ਇਸ ਸਮੇਂ ਸਲੀਮ ਖਾਨ ਦੇ ਪਰਿਵਾਰ 'ਚ ਉਸ ਦੀ ਮਾਤਾ ,ਉਸ ਦਾ ਭਰਾ ਅਤੇ ਭਾਬੀ ਹੈ। ਸਲੀਮ ਖਾਨ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ।

-PTCNews

Related Post