ਪਟਿਆਲਾ 'ਚ ਪ੍ਰਨੀਤ ਕੌਰ ਅਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਸਮਾਗਮ ਦਾ ਪੱਤਰਕਾਰਾਂ ਨੇ ਕੀਤਾ ਬਾਈਕਾਟ

By  Shanker Badra May 7th 2018 05:31 PM -- Updated: May 7th 2018 05:36 PM

ਪਟਿਆਲਾ 'ਚ ਪ੍ਰਨੀਤ ਕੌਰ ਅਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਸਮਾਗਮ ਦਾ ਪੱਤਰਕਾਰਾਂ ਨੇ ਕੀਤਾ ਬਾਈਕਾਟ:ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਪੰਜਾਬ ਦੇ ਬਿਜਲੀ ਤੇ ਨਵਿਆਉਣਯੋਗ ਊਰਜਾ ਬਾਰੇ ਵਿਭਾਗਾਂ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਸਮਾਗਮ ਦਾ ਪਟਿਆਲਾ 'ਚ ਪੱਤਰਕਾਰਾਂ ਵਲੋਂ ਬਾਈਕਾਟ ਕੀਤਾ ਗਿਆ ਹੈ।Patiala Press Parneet Kaur and Gurpreet Singh Kangar Boycottਇਸ ਸਮਾਗਮ ਦਾ ਆਯੋਜਨ ਬਿਜਲੀ ਨਿਗਮ ਦੇ ਬੰਡੂਗਰ ਸਥਿਤ ਟਰੇਨਿੰਗ ਇੰਸਟੀਚਿਊਟ 'ਚ ਕੀਤਾ ਗਿਆ ਸੀ।ਇਸ ਦੌਰਾਨ ਪੱਤਰਕਾਰ ਜਦੋਂ ਪ੍ਰਨੀਤ ਕੌਰ ਅਤੇ ਕਾਂਗੜ ਨੂੰ ਮਿਲਣ ਲਈ ਪੁੱਜੇ ਤਾਂ ਘਨੌਰ ਤੋਂ ਐਮ.ਐਲ.ਏ. ਮਦਨ ਲਾਲ ਜਲਾਲਪੁਰ ਪੱਤਰਕਾਰਾਂ ਨੂੰ ਵੇਖ ਕੇ ਬੇਚੈਨ ਹੋ ਗਏ ਜਿਸ ਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਮਰੇ 'ਚੋਂ ਬਾਹਰ ਜਾਣ ਲਈ ਕਿਹਾ।Patiala Press Parneet Kaur and Gurpreet Singh Kangar Boycottਜਲਾਲਪੁਰ ਦੇ ਇਸ ਰਵੱਈਏ ਤੋਂ ਬਾਅਦ ਵਿਸ਼ੇਸ਼ ਤੋਰ ਤੇ ਇਲਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਨੇ ਇਸ ਸਮਾਗਮ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ।Patiala Press Parneet Kaur and Gurpreet Singh Kangar Boycottਜ਼ਿਕਰ ਯੋਗ ਹੈ ਕਿ ਜਲਾਲਪੁਰ ਦੇ ਖਿਲਾਫ ਮਾਈਨਿੰਗ ਤੇ ਜ਼ਮੀਨਾਂ ਦੇ ਕਬਜ਼ੇ ਨੂੰ ਲੈ ਕੇ ਮੀਡੀਆ ਵਿਚ ਕਾਫ਼ੀ ਖ਼ਬਰਾਂ ਲੱਗ ਰਹੀਆਂ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਮ.ਐਲ.ਏ ਘਨੌਰ ਦੀ ਕਾਰਗੁਜ਼ਾਰੀ ਤੋਂ ਕਾਫ਼ੀ ਖ਼ਫ਼ਾ ਵੀ ਹਨ।ਹੁਣ ਮਦਨ ਲਾਲ ਜਲਾਲਪੁਰ ਨੇ ਆਪਣੀ ਬੇਚੈਨੀ ਦਾ ਗੁੱਸਾ ਪਤਰਕਾਰਾਂ ਤੇ ਕੱਢਣਾ ਸ਼ੁਰੂ ਕਰ ਦਿਤਾ ਹੈ।

-PTCNews

Related Post