ਪਟਿਆਲਾ: ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਬੈਠੀਆਂ 6 ਨਰਸਾਂ 'ਚੋਂ ਇੱਕ ਨਰਸ ਦੀ ਵਿਗੜੀ ਹਾਲਤ, ਕਰਵਾਇਆ ਹਸਪਤਾਲ 'ਚ ਭਰਤੀ

By  Jashan A February 7th 2019 07:31 AM -- Updated: February 7th 2019 08:10 AM

ਪਟਿਆਲਾ: ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਬੈਠੀਆਂ 6 ਨਰਸਾਂ 'ਚੋਂ ਇੱਕ ਨਰਸ ਦੀ ਵਿਗੜੀ ਹਾਲਤ, ਕਰਵਾਇਆ ਹਸਪਤਾਲ 'ਚ ਭਰਤੀ,ਪਟਿਆਲਾ: ਆਪਣੀਆਂ ਮੰਗਾਂ ਨੂੰ ਲੈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਬੈਠੀਆਂ ਨਰਸਾਂ ਸ਼ੀਤ ਲਹਿਰ ਦੇ ਚਲਦਿਆਂ ਵੀ ਡਟੀਆਂ ਹੋਈਆਂ ਹਨ। ਪਰ ਉਥੇ ਹੀ ਇਹਨਾਂ ਨਰਸਾਂ ਵਿਚੋਂ ਇੱਕ ਨਰਸ ਦੀ ਹਾਲਤ ਵਿਗੜ ਗਈ ਹੈ।

nurse ਪਟਿਆਲਾ: ਰਾਜਿੰਦਰਾ ਹਸਪਤਾਲ ਦੀ ਛੱਤ ਤੇ ਬੈਠੀਆਂ 6 ਨਰਸਾਂ 'ਚੋਂ ਇੱਕ ਨਰਸ ਦੀ ਵਿਗੜੀ ਹਾਲਤ, ਕਰਵਾਇਆ ਹਸਪਤਾਲ 'ਚ ਭਰਤੀ

ਮਿਲੀ ਜਾਣਕਾਰੀ ਮੁਤਾਬਕ ਨਰਸ ਗੁਰਮੀਤ ਕੌਰ ਰਾਏ ਕੋਟ ਠੰਡ ਲੱਗਣ ਕਾਰਨ ਬਿਮਾਰ ਹੋ ਜਾਣ ਤੇ ਉਸ ਨੂੰ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿੱਚ ਸ਼ਿਫਟ ਕੀਤਾ ਗਿਆ ਹੈ।

ਸ਼ੀਤ ਲਹਿਰ ਦੇ ਚੱਲਣ ਦੇ ਬਾਵਜੂਦ 60 ਫੁੱਟ ਦੀ ਉਚਾਈ ਤੇ ਬਾਕੀ ਦੀਆਂ ਨਰਸਾਂ ਛੱਤ ਤੇ ਹੀ ਡਟੀਆਂ ਹੋਈਆਂ ਹਨ।

nurde ਪਟਿਆਲਾ: ਰਾਜਿੰਦਰਾ ਹਸਪਤਾਲ ਦੀ ਛੱਤ ਤੇ ਬੈਠੀਆਂ 6 ਨਰਸਾਂ 'ਚੋਂ ਇੱਕ ਨਰਸ ਦੀ ਵਿਗੜੀ ਹਾਲਤ, ਕਰਵਾਇਆ ਹਸਪਤਾਲ 'ਚ ਭਰਤੀ

ਜ਼ਿਕਰ ਏ ਖਾਸ ਹੈ ਕਿ ਬੀਤੀ ਸ਼ਾਮ ਨਰਸਾਂ ਦੇ ਸੰਘਰਸ਼ ਦੇ ਸਮਰਥਨ ਲਈ ਰਮਸਾ ਐੱਸ ਐੱਸ ਏ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਟੋਡਰਪੁਰ ਨਰਸਾਂ ਨੂੰ ਮਿਲਣ ਪੁੱਜੇ ਅਤੇ ਅਧਿਆਪਕਾਂ ਵਲੋਂ ਸਮਰਥਨ ਦੇਣ ਦਾ ਐਲਾਨ ਕੀਤਾ। ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੰਟ ਦੇ ਦਫ਼ਤਰ ਦੀ ਛੱਤ ਤੇ ਬੈਠੀਆਂ ਨਰਸਾਂ ਵਲੋਂ ਕਿਹਾ ਗਿਆ ਹੈ ਕਿ ਸਾਡਾ ਸੰਘਰਸ਼ ਜਾਰੀ ਰਹੇਗਾ ਜੇ ਸਰਕਾਰ ਵਲੋਂ ਕਿਸੇ ਕਿਸਮ ਦੀ ਭੜਕਾਹਟ ਦੀ ਕਾਰਵਾਈ ਕੀਤੀ ਗਈ ਤਾਂ ਜੋ ਵੀ ਨਤੀਜੇ ਨਿਕਲਣਗੇ ਇਸ ਦੀ ਜਿੰਮੇਵਾਰੀ ਸਰਕਾਰ ਤੇ ਪ੍ਰਸਾਸ਼ਨ ਦੀ ਹੀ ਹੋਵੇਗੀ।

-PTC News

Related Post