ਸਵਾਈਨ ਫਲੂ ਦਾ ਵਧਦਾ ਕਹਿਰ: ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ 2 ਮਰੀਜ਼ਾਂ ਦੀ ਮੌਤ

By  Jashan A February 4th 2019 09:38 AM -- Updated: February 4th 2019 01:52 PM

ਸਵਾਈਨ ਫਲੂ ਦਾ ਵਧਦਾ ਕਹਿਰ: ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ 2 ਮਰੀਜ਼ਾਂ ਦੀ ਮੌਤ,ਪਟਿਆਲਾ: ਸੂਬੇ 'ਚ ਲਗਾਤਾਰ ਵੱਧ ਰਿਹਾ ਸਵਾਈਨ ਫਲੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦਿਨ ਬ ਦਿਨ ਪੰਜਾਬ 'ਚ ਇਹ ਬਿਮਾਰੀ ਪੈਰ ਪਸਾਰ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿਥੇ ਸਵਾਈਨ ਫਲੂ ਕਾਰਨ 2 ਲੋਕਾਂ ਦੀ ਮੌਤ ਹੋ ਗਈ।

swine flu ਸਵਾਈਨ ਫਲੂ ਦਾ ਵਧਦਾ ਕਹਿਰ: ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ 2 ਮਰੀਜ਼ਾਂ ਦੀ ਮੌਤ

ਮ੍ਰਿਤਕਾ 'ਚ ਨਾਭਾ ਦੇ 37 ਸਾਲਾਂ ਵਿਅਕਤੀ ਅਤੇ ਲੁਧਿਆਣਾ ਦੀ 30 ਸਾਲਾਂ ਔਰਤ ਸ਼ਾਮਿਲ ਹੈ। ਮਿਲੀ ਜਾਣਕਾਰੀ ਮੁਤਾਬਕ ਸੂਬੇ 'ਚ ਹੁਣ ਤੱਕ ਸਰਕਾਰੀ ਤੌਰ 'ਤੇ 30 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।

ਪਟਿਆਲਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਟਿਆਲਾ ਜ਼ਿਲ੍ਹੇ ਵਿਚ ਹੁਣ ਤੱਕ 5 ਮੌਤਾਂ ਹੋ ਚੁਕੀਆਂ ਹਨ ਅਤੇ ਤਿੰਨ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ।

swine flu ਸਵਾਈਨ ਫਲੂ ਦਾ ਵਧਦਾ ਕਹਿਰ: ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ 2 ਮਰੀਜ਼ਾਂ ਦੀ ਮੌਤ

ਜ਼ਿਕਰ ਏ ਖਾਸ ਹੈ ਕਿ ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧਕੇਲਿਆ ਹੈ।ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ।

-PTC News

Related Post