ਫ਼ੌਜ 'ਚ ਭਰਤੀ ਹੋਣ ਲਈ ਆਏ ਉਮੀਦਵਾਰਾਂ ਵੱਲੋਂ ਪਟਿਆਲਾ-ਸੰਗਰੂਰ ਰੋਡ ਜਾਮ

By  Ravinder Singh September 26th 2022 12:41 PM -- Updated: September 26th 2022 12:44 PM

ਪਟਿਆਲਾ : ਫ਼ੌਜ ਵਿਚ ਭਰਤੀ ਹੋਣ ਲਈ ਆਏ ਉਮੀਦਵਾਰਾਂ ਨੇ ਰੋਸ ਵਜੋਂ ਪਟਿਆਲਾ-ਸੰਗਰੂਰ ਰੋਡ ਉਤੇ ਜਾਮ ਲਗਾ ਦਿੱਤਾ। ਭਰਤੀ ਹੋਣ ਆਏ ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਟਿਆਲਾ-ਸੰਗਰੂਰ ਰੋਡ ਸਥਿਤ ਆਰਮੀ ਇਲਾਕੇ ਵਿਚ ਭਰਤੀ ਲਈ ਪੁੱਜੇ ਉਮੀਦਵਾਰਾਂ ਦੀ ਪੁਲਿਸ ਵੈਰੀਫਿਕੇਸ਼ਨ ਵਿਚ ਖਾਮੀਆਂ ਨਿਕਲਣ ਤੋਂ ਬਾਅਦ ਭਰਤੀ ਰੱਦ ਕਰ ਦਿੱਤੀ ਗਈ।

ਫ਼ੌਜ 'ਚ ਭਰਤੀ ਲਈ ਆਏ ਉਮੀਦਵਾਰਾਂ ਵੱਲੋਂ ਪਟਿਆਲਾ-ਸੰਗਰੂਰ ਰੋਡ ਜਾਮਇਸ ਕੌਰਾਨ ਨੌਜਵਾਨ ਪੁਲਿਸ ਵੈਰੀਫਿਕੇਸ਼ਨ ਦਰੁਸਤ ਕਰਵਾਉਣ ਲਈ ਸਮੇਂ ਦੀ ਮੰਗ ਕਰ ਰਹੇ ਸਨ। ਇਸ ਤੋਂ ਭੜਕੇ ਉਮੀਦਵਾਰਾਂ ਨੇ ਰੋਡ ਜਾਮ ਕਰ ਦਿੱਤਾ ਤੇ ਕੇਂਦਰ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਉਮੀਦਵਾਰਾਂ ਨੇ ਦੱਸਿਆ ਕਿ ਫ਼ੌਜ ਵਿਚ ਅਗਨੀ ਵੀਰ ਦੀ ਭਰਤੀ ਲਈ ਉਹ ਰਾਤ 2 ਵਜੇ ਆਰਮੀ ਏਰੀਆ ਵਿਚ ਪੁੱਜੇ। ਅੱਜ ਸਵੇਰੇ ਉਨ੍ਹਾਂ ਦੇ ਕਾਗਜ਼ ਪੱਤਰਾਂ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਵਿਚ ਵੀ ਖਾਮੀ ਕੱਢ ਦਿੱਤੀਆਂ ਤੇ ਉਨ੍ਹਾਂ ਦੀ ਭਰਤੀ ਰੱਦ ਕਰ ਦਿੱਤੀ ਗਈ। ਉਨ੍ਹਾਂ ਦੀ ਮੰਗ ਹੈ ਕਿ ਅਧਿਕਾਰੀਆਂ ਵੱਲੋਂ ਪੁਲਿਸ ਵੈਰੀਫਿਕੇਸ਼ਨ ਦਰੁਸਤ ਕਰਨ ਲਈ ਉਨ੍ਹਾਂ ਨੂੰ ਵੀ ਸਮਾਂ ਦਿੱਤਾ ਜਾਵੇ।

ਇਹ ਵੀ ਪੜ੍ਹੋ : ਕੁੱਲੂ 'ਚ ਵਾਪਰਿਆ ਵੱਡਾ ਹਾਦਸਾ, ਟੂਰਿਸਟ ਵਾਹਨ ਦੇ ਖੱਡ 'ਚ ਡਿੱਗਣ ਕਾਰਨ 7 ਲੋਕਾਂ ਦੀ ਹੋਈ ਮੌਤ

ਇਸ ਕਾਰਨ ਨੌਜਵਾਨਾਂ ਵਿਚ ਸਰਕਾਰ ਖ਼ਿਲਾਫ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਕਈ ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਦੀ ਨੌਕਰੀ ਲਈ ਉਮਰ ਹੱਦ ਲੰਘਣ ਕੰਢੇ ਉਤੇ ਹੈ। ਇਸ ਲਈ ਉਨ੍ਹਾਂ ਨੂੰ ਪੁਲਿਸ ਵੈਰੀਫਿਕੇਸ਼ਨ ਦਰੁਸਤ ਕਰਵਾਉਣ ਦਾ ਸਮਾਂ ਦਿੱਤਾ ਜਾਵੇ। ਜੇਕਰ ਉਨ੍ਹਾਂ ਨੂੰ ਸਮਾਂ ਨਾ ਦਿੱਤਾ ਗਿਆ ਉਹ ਉਥੇ ਧਰਨਾ ਜਾਰੀ ਰੱਖਣਗੇ। ਨੌਜਵਾਨਾਂ ਵੱਲੋਂ ਲਗਾਏ ਗਏ ਜਾਮ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਲੰਮਾ ਜਾਮ ਲੱਗ ਗਿਆ।

ਰਿਪੋਰਟ-ਗਗਨਦੀਪ ਆਹੂਜਾ

-PTC News

 

Related Post