ਪਟਿਆਲਾ 'ਚ ਵੱਡੀ ਵਾਰਦਾਤ , ਯੂਥ ਅਕਾਲੀ ਆਗੂ ਵਰਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

By  Shanker Badra October 5th 2021 01:02 PM

ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਕਸਬਾ ਸਨੌਰ ਨੇੜੇ ਬੀਤੀ ਰਾਤ ਯੂਥ ਅਕਾਲੀ ਦਲ ਹਲਕਾ ਸਨੌਰ ਦੇ ਪ੍ਰਧਾਨ ਹਰਫੂਲ ਸਿੰਘ ਦੇ ਭਰਾ ਵਰਿੰਦਰ ਸਿੰਘ (26) ਦਾ ਗੋਲੀਆਂ ਮਾਰ ਕੇ ਕਤਲ

ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪਟਿਆਲਾ 'ਚ ਵੱਡੀ ਵਾਰਦਾਤ , ਯੂਥ ਅਕਾਲੀ ਆਗੂ ਵਰਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਜਾਣਕਾਰੀ ਅਨੁਸਾਰ ਬੀਤੀ ਰਾਤ ਵਰਿੰਦਰ ਸਿੰਘ ਜਦੋਂ ਸਨੌਰ ਤੋਂ ਆਪਣੀ ਮੋਬਾਈਲਾਂ ਦੀ ਦੁਕਾਨ ਬੰਦ ਕਰਕੇ ਆਪਣੇ ਪਿੰਡ ਬੋਸਰ ਕਲਾਂ ਵਾਪਸ ਜਾ ਰਿਹਾ ਸੀ ਤਾਂ ਕਾਰ ਸਵਾਰ ਕੁੱਝ ਵਿਅਕਤੀਆਂ ਵਲੋਂ ਵਰਿੰਦਰ ਨੂੰ ਗੋਲੀਆਂ ਮਾਰ ਕੇ ਦਿੱਤਾ।

ਪਟਿਆਲਾ 'ਚ ਵੱਡੀ ਵਾਰਦਾਤ , ਯੂਥ ਅਕਾਲੀ ਆਗੂ ਵਰਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਹਰਫੂਲ ਸਿੰਘ ਬੋਸਰਕਲਾਂ, ਸਨੌਰ ਦੇ ਸਾਬਕਾ ਬਲਾਕ ਸਮਿਤੀ ਦੇ ਉਪ ਪ੍ਰਧਾਨ ਅਤੇ ਯੂਥ ਅਕਾਲੀ ਦਲ ਹਲਕਾ ਸਨੌਰ ਦੇ ਪ੍ਰਧਾਨ ਦੇ ਚਚੇਰੇ ਭਰਾ ਵਰਿੰਦਰ ਸਿੰਘ ਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਹੈ। ਵਰਿੰਦਰ ਸਿੰਘ ਹਰਫੂਲ ਦਾ ਚਚੇਰਾ ਭਰਾ ਸੀ।

ਪਟਿਆਲਾ 'ਚ ਵੱਡੀ ਵਾਰਦਾਤ , ਯੂਥ ਅਕਾਲੀ ਆਗੂ ਵਰਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਪੁਲਿਸ ਘਟਨਾ ਦੀ ਜਾਂਚ ਵਿੱਚ ਜੁੱਟ ਗਈ ਹੈ। ਫਿਲਹਾਲ ਪੁਲਿਸ ਵਾਲੇ ਪਾਸੇ ਤੋਂ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰ ਲਈ ਗਈ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਵਰਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਹੈ।

ਗਗਨਦੀਪ (ਪਟਿਆਲਾ )

-PTCNews

Related Post