ਹਸਪਤਾਲ 'ਚ ਵੈਂਟੀਲੇਟਰ ਦਾ ਪਲੱਗ ਕੱਢ ਕੇ ਚਲਾ ਦਿੱਤਾ ਕੂਲਰ

By  Shanker Badra June 20th 2020 03:53 PM

ਹਸਪਤਾਲ 'ਚ ਵੈਂਟੀਲੇਟਰ ਦਾ ਪਲੱਗ ਕੱਢ ਕੇ ਚਲਾ ਦਿੱਤਾ ਕੂਲਰ:ਕੋਟਾ : ਰਾਜਸਥਾਨ ਦੇ ਕੋਟਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ,ਜਿੱਥੇ ਸਰਕਾਰੀ ਹਸਪਤਾਲ 'ਚ 40 ਸਾਲਾ ਵਿਅਕਤੀ ਦੀ ਮੌਤ ਉਸ ਵੇਲੇ ਹੋ ਗਈ, ਜਦੋਂ ਪਰਿਵਾਰਕ ਮੈਂਬਰਾਂ ਨੇ ਕੂਲਰ ਚਲਾਉਣ ਲਈ ਵੈਂਟੀਲੇਟਰ ਦਾ ਪਲੱਗ ਕਥਿਤ ਤੌਰ 'ਤੇ ਹਟਾ ਦਿੱਤਾ।

ਦਰਅਸਲ 'ਚ ਇਸ 40 ਸਾਲਾ ਵਿਅਕਤੀ ਨੂੰ ਕੋਰੋਨਾ ਵਾਇਰਸ ਇਨਫੈਕਟਡ ਹੋਣ ਦੇ ਸ਼ੱਕ 'ਚ 13 ਜੂਨ ਨੂੰ ਮਹਾਰਾਵ ਭੀਮ ਸਿੰਘ (ਐੱਮ.ਬੀ.ਐੱਸ.) ਹਸਪਤਾਲ 'ਚ ਦਾਖਲ ਕੀਤਾ ਗਿਆ ਸੀ। ਜਿੱਥੇ ਉਸ ਨੂੰ ਆਈਸੀਯੂ 'ਚ ਰੱਖਿਆ ਗਿਆ ਸੀ। ਇਸ ਤੋਂ ਬਾਅਦ 'ਚ ਉਸ ਸ਼ਖਸ ਦੀ ਰਿਪੋਰਟ ਨੈਗੇਟਿਵ ਆਈ ਸੀ ਅਤੇ 15 ਜੂਨ ਨੂੰ ਵੱਖਰੇ ਵਾਰਡ 'ਚ ਸ਼ਿਫਟ ਕਰ ਦਿੱਤਾ।

Patient dies after unplug ventilator to plug-in cooler ਹਸਪਤਾਲ 'ਚ ਵੈਂਟੀਲੇਟਰ ਦਾ ਪਲੱਗ ਕੱਢ ਕੇ ਚਲਾ ਦਿੱਤਾ ਕੂਲਰ

ਇਸ ਦੌਰਾਨ ਵੱਖਰੇ ਵਾਰਡ 'ਚ ਬਹੁਤ ਗਰਮੀ ਸੀ ,ਇਸ ਲਈ ਉਕਤ ਵਿਅਕਤੀ ਦੇ ਹੀ ਪਰਿਵਾਰਕ ਮੈਂਬਰਾਂ ਨੇ ਉੱਥੇ ਕੂਲਰ ਲਗਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਦੋਂ ਕੂਲਰ ਲਗਾਉਣ ਲਈ ਕੋਈ ਸਾਕਟ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਵੈਂਟੀਲੇਟਰ ਦਾ ਹੀ ਪਲੱਗ ਹਟਾ ਦਿੱਤਾ ਸੀ ਤੇ ਕਰੀਬ ਅੱਧੇ ਘੰਟੇ ਬਾਅਦ ਵੈਂਟੀਲੇਟਰ ਦੀ ਬਿਜਲੀ ਖਤਮ ਹੋ ਗਈ।

ਇਸ ਬਾਰੇ ਡਾਕਟਰਾਂ ਨੂੰ ਤੁਰੰਤ ਸੂਚਨਾ ਦਿੱਤੀ ਗਈ, ਜਿਨ੍ਹਾਂ ਨੇ ਮਰੀਜ਼ 'ਤੇ ਸੀਪੀਆਰ ਦੀ ਕੋਸ਼ਿਸ਼ ਕੀਤੀ ਪਰ ਸ਼ਖਸ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਹਸਪਤਾਲ 'ਚ ਭਾਜੜ ਮੱਚ ਗਈ। ਹਸਪਤਾਲ ਦੇ ਪ੍ਰਧਾਨ ਡਾ. ਨਵੀਨ ਸਕਸੇਨਾ ਨੇ ਕਿਹਾ ਕਿ ਤਿੰਨ ਮੈਂਬਰੀ ਕਮੇਟੀ ਘਟਨਾ ਦੀ ਜਾਂਚ ਕਰੇਗੀ ,ਜਿਸ 'ਚ ਹਸਪਤਾਲ ਦੇ ਡਿਪਟੀ ਸੁਪਰਡੈਂਟ, ਨਰਸਿੰਗ ਸੁਪਰਡੈਂਟ ਅਤੇ ਚੀਫ ਮੈਡੀਕਲ ਅਫਸਰ ਸ਼ਾਮਲ ਹਨ। ਕਮੇਟੀ ਸ਼ਨੀਵਾਰ ਨੂੰ ਆਪਣੀ ਰਿਪੋਰਟ ਦੇਵੇਗੀ।

-PTCNews

Related Post