ਪਿੰਡ ਬਰਮਾਲੀਪੁਰ ਦੇ ਬੱਚਿਆਂ ਨੇ ਕੈਪਟਨ ਨੂੰ ਲਾਈ ਪੁਕਾਰ, ਕਿਹਾ ਸਾਨੂੰ ਸਮਾਰਟ ਸਕੂਲ ਨਹੀਂ ਆਮ ਸਕੂਲ ਹੀ ਦੇ ਦਿਉ

By  Jashan A January 10th 2019 04:24 PM

ਪਿੰਡ ਬਰਮਾਲੀਪੁਰ ਦੇ ਬੱਚਿਆਂ ਨੇ ਕੈਪਟਨ ਨੂੰ ਲਾਈ ਪੁਕਾਰ, ਕਿਹਾ ਸਾਨੂੰ ਸਮਾਰਟ ਸਕੂਲ ਨਹੀਂ ਆਮ ਸਕੂਲ ਹੀ ਦੇ ਦਿਉ,ਫਤਹਿਗੜ੍ਹ ਸਾਹਿਬ: ਜਿਥੇ ਇੱਕ ਪਾਸੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਤੇ ਕਹਿ ਰਹੀ ਕਿ 'ਸੂਬੇ ਚ ਸਮਾਰਟ ਸਕੂਲ ਖੋਲ੍ਹੇ ਗਏ ਹਨ। ਪਰ ਉਹ ਸਾਰੇ ਦਾਅਵੇ ਖੋਖਲੇ ਨਿਕਲ ਰਹੇ ਹਨ।

school ਪਿੰਡ ਬਰਮਾਲੀਪੁਰ ਦੇ ਬੱਚਿਆਂ ਨੇ ਕੈਪਟਨ ਨੂੰ ਲਾਈ ਪੁਕਾਰ, ਕਿਹਾ ਸਾਨੂੰ ਸਮਾਰਟ ਸਕੂਲ ਨਹੀਂ ਆਮ ਸਕੂਲ ਹੀ ਦੇ ਦਿਉ

ਜਿਥੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦੀ ਤਸਵੀਰ ਵਾਲੇ ਬੋਰਡ ਲਗਾਏ ਜਾ ਰਹੇ ਹਨ, ਜਿਸ 'ਤੇ ਲਿਖਿਆ ਹੈ ਕਿ 2500 ਸਮਾਰਟ ਸਕੂਲ ਖੋਲ੍ਹੇ ਗਏ ਹਨ,ਉਥੇ ਹੀ ਦੂਜੇ ਪਾਸੇ ਖੰਨਾ ਦੇ ਹਲਕਾ ਪਾਇਲ ਦੇ ਅਧੀਨ ਪੈਂਦੇ ਪਿੰਡ ਬਰਮਾਲੀਪੁਰ ਦੇ ਸਰਕਾਰੀ ਮਿਡਲ ਸਕੂਲ ਦੇ ਹਾਲਾਤ ਕੁਝ ਹੋਰ ਹੀ ਬਿਆਨ ਕਰ ਰਹੇ ਹਨ ਅਤੇ ਸਰਕਾਰ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਹੋਰ ਪੜ੍ਹੋ:ਮਨੀਲਾ ‘ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ‘ਚ ਛਾਇਆ ਮਾਤਮ

ਮਿਲੀ ਜਾਣਕਾਰੀ ਮੁਤਾਬਕ ਇਸ ਸਕੂਲ ਦੀ ਹਾਲਤ ਕਾਫੀ ਖਸਤਾ ਹੋਈ ਪਈ ਹੈ, ਜਿਸ ਕਾਰਨ ਬੱਚਿਆਂ ਨੂੰ ਠੰਡ ਦੇ ਮੌਸਮ 'ਚ ਵੀ ਚ ਕਿਸੇ ਦੇ ਘਰ ਦੇ ਵਿਹੜੇ 'ਚ ਪੜ੍ਹਾਇਆ ਜਾ ਰਿਹਾ ਹੈ। ਸਕੂਲ ਦੀ ਇਹ ਹਾਲਤ ਹੋਣ ਕਾਰਨ ਇਥੋਂ ਦੇ ਬੱਚੇ ਕੈਪਟਨ ਸਾਹਿਬ ਨੂੰ ਇਹ ਕਹਿਣ ਨੂੰ ਮਜਬੂਰ ਹਨ ਕਿ 'ਕੈਪਟਨ ਸਾਹਿਬ, ਸਾਨੂੰ ਸਮਾਰਟ ਸਕੂਲ ਨਹੀਂ ਆਮ ਸਕੂਲ ਹੀ ਦੇ ਦਿਓ।

school ਪਿੰਡ ਬਰਮਾਲੀਪੁਰ ਦੇ ਬੱਚਿਆਂ ਨੇ ਕੈਪਟਨ ਨੂੰ ਲਾਈ ਪੁਕਾਰ, ਕਿਹਾ ਸਾਨੂੰ ਸਮਾਰਟ ਸਕੂਲ ਨਹੀਂ ਆਮ ਸਕੂਲ ਹੀ ਦੇ ਦਿਉ

ਠੰਡ ਕਾਰਨ ਬੱਚਿਆਂ ਨੂੰ ਖੁੱਲ੍ਹੇ ਆਸਮਾਨ ਹੇਠਾਂ ਬੱਚਿਆਂ ਨੂੰ ਪੜ੍ਹਨਾ ਪੈ ਰਿਹਾ ਹੈ। ਇਸ ਮਾਮਲੇ ਸਬੰਧੀ ਸਕੂਲ ਅਧਿਆਪਕਾਂ ਦਾ ਕਹਿਣਾ ਹੈ ਕਿ ਸਾਡੇ ਸਕੂਲ ਦੀ ਇਮਾਰਤ ਨਾ ਹੋਣ ਕਰਕੇ ਬੇਹੱਦ ਮੁਸ਼ਕਿਲਾਂ ਆ ਰਹੀਆਂ ਹਨ ਅਤੇ ਸਕੂਲ 'ਚ ਸਾਧਨਾਂ ਦੀ ਕਮੀ ਹੋਣ ਕਰਕੇ ਬੱਚਿਆਂ ਨੂੰ ਪੜ੍ਹਾਉਣ 'ਚ ਮੁਸ਼ਕਿਲਾਂ ਆ ਰਹੀਆਂ ਹਨ। ਗਰਮੀਆਂ 'ਚ ਇਹ ਮੁਸ਼ਕਿਲ ਹੋਰ ਵੀ ਵੱਧ ਜਾਵੇਗੀ।

school ਪਿੰਡ ਬਰਮਾਲੀਪੁਰ ਦੇ ਬੱਚਿਆਂ ਨੇ ਕੈਪਟਨ ਨੂੰ ਲਾਈ ਪੁਕਾਰ, ਕਿਹਾ ਸਾਨੂੰ ਸਮਾਰਟ ਸਕੂਲ ਨਹੀਂ ਆਮ ਸਕੂਲ ਹੀ ਦੇ ਦਿਉ

ਉਹਨਾਂ ਇਹ ਵੀ ਕਿਹਾ ਕਿ ਜ਼ਿਆਦਾ ਠੰਡ ਹੋਣ ਕਾਰਨ ਬੱਚੇ ਬਿਮਾਰ ਵੀ ਹੋ ਜਾਂਦੇ ਹਨ ਤੇ ਕਈ ਕਈ ਦਿਨ ਉਹ ਸਕੂਲ ਵੀ ਨਹੀਂ ਆਉਂਦੇ।

-PTC News

Related Post