ਮਿਸੀਸਾਗਾ : ਹਸਪਤਾਲ ਵਿੱਚ ਬੰਬ ਮਿਲਣ ਦੀ ਧਮਕੀ ਕਾਰਨ ਫੈਲੀ ਦਹਿਸ਼ਤ

By  Jashan A January 16th 2019 09:43 AM

ਮਿਸੀਸਾਗਾ : ਹਸਪਤਾਲ ਵਿੱਚ ਬੰਬ ਮਿਲਣ ਦੀ ਧਮਕੀ ਕਾਰਨ ਫੈਲੀ ਦਹਿਸ਼ਤ

ਮਿਸੀਸਾਗਾ: ਮਿਸੀਸਾਗਾ ਵਿਖੇ ਕਰੈਡਿਟ ਵੈਲੀ ਹਸਪਤਾਲ ਦੇ ਬੰਬ ਦੇ ਖਤਰਿਆਂ ਨੂੰ ਲੈ ਕੇ ਪੀਲ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਹਸਪਤਾਲ ਸਵਿੱਚਬੋਰਡ ਨੂੰ 6 ਵਜੇ ਤੋਂ ਬਾਅਦ ਇੱਕ ਅਣਜਾਣ ਵਿਅਕਤੀ ਦਾ ਫੋਨ ਆਇਆ, ਤੇ ਉਸ ਨੇ ਧਮਕਾਉਂਦੇ ਹੋਏ ਕਿਹਾ ਕਿ ਹਸਪਤਾਲ 'ਚ ਬੰਬ ਹੈ।

canada
ਮਿਸੀਸਾਗਾ : ਹਸਪਤਾਲ ਵਿੱਚ ਬੰਬ ਮਿਲਣ ਦੀ ਧਮਕੀ ਕਾਰਨ ਫੈਲੀ ਦਹਿਸ਼ਤ

ਪੀਲ ਪੁਲਿਸ ਨੇ ਨੇ ਟਵੀਟ ਕਰ ਕਿਹਾ ਕਿ ਹਸਪਤਾਲ ਦੇ ਅੰਦਰ ਕੰਮ-ਕਾਜ 'ਤੇ ਕੋਈ ਪ੍ਰਭਾਵ ਨਹੀਂ ਪਿਆ। ਪਰ ਜਾਂਚ ਦੇ ਨਤੀਜੇ ਵਜੋਂ ਖੇਤਰ' ਚ ਵਾਹਨ ਅਤੇ ਬੱਸ ਟਰੈਫਿਕ ਅਸਥਾਈ ਰੂਪ 'ਚ ਬੰਦ ਕਰ ਦਿੱਤੀ ਗਈ ਸੀ।

ਪਰ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਸ ਸਮੇਂ ਐਮਬੂਲੈਂਸ ਆ ਰਹੀ ਸੀ ਤੇ ਜਾ ਰਹੀ ਸੀ। ਕਾਂਸਟ ਸਾਰਾਹ ਪੈਟਨ ਮੁਤਾਬਕ ਜਾਂਚਕਰਤਾਵਾਂ ਨੂੰ ਹਸਪਤਾਲ ਦੇ ਅੰਦਰ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।ਇਸ ਲਈ ਇਸ ਸਮੇਂ ਜਨਤਕ ਸੁਰੱਖਿਆ ਲਈ ਕੋਈ ਖ਼ਤਰਾ ਨਹੀਂ ਹੈ ਤੇ ਹਸਪਤਾਲ ਆਮ ਵਾਂਗ ਕੰਮ ਕਰ ਰਹੇ ਹਨ।

ਸੂਤਰਾਂ ਮੁਤਾਬਕ ਜਾਂਚ ਅਧਿਕਾਰੀ ਘਟਨਾ ਸਥਾਨ 'ਤੇ ਬਣੇ ਹੋਏ ਹਨ ਤੇ ਜਾਂਚ ਕਰ ਰਹੇ ਹਨ। ਹਸਪਤਾਲ ਦੇ ਬਾਹਰ ਮੁੜ ਤੋਂ ਆਵਾਜਾਈ ਨੂੰ ਬਹਾਲ ਕਰ ਦਿੱਤਾ ਗਿਆ।

-PTC News

Related Post