35 ਸਾਲ ਤੱਕ ਕੀਤੀ ਨੌਕਰੀ, ਪੈਨਸ਼ਨ ਮੰਗਣ 'ਤੇ ਪ੍ਰਸ਼ਾਸਨ ਨੇ ਮੰਗੀ ਪਿਛਲੇ 35 ਸਾਲਾਂ ਦੀ ਤਨਖ਼ਾਹ, ਜਾਣੋ ਕੀ ਹੈ ਮਾਜਰਾ!

By  Joshi February 25th 2018 12:58 PM

35 ਸਾਲ ਤੱਕ ਕੀਤੀ ਨੌਕਰੀ, ਪੈਨਸ਼ਨ ਮੰਗਣ 'ਤੇ ਪ੍ਰਸ਼ਾਸਨ ਨੇ ਮੰਗੀ ਪਿਛਲੇ 35 ਸਾਲਾਂ ਦੀ ਤਨਖ਼ਾਹ, ਜਾਣੋ ਕੀ ਹੈ ਮਾਜਰਾ!: ਕੋਈ ਇਨਸਾਨ ਜਦੋਂ ਸਾਰੀ ਉਮਰ ਨੌਕਰੀ ਕਰ ਕੇ ਰਿਟਾਇਰ ਹੁੰਦਾ ਹੈ ਤਾਂ ਉਸ ਨੂੰ ਉਮੀਦ ਹੁੰਦੀ ਹੈ ਕਿ ਰਿਟਾਇਰਮੈਂਟ ਸਮੇਂ ਮਿਲਣ ਵਾਲੇ ਪੈਸੇ ਅਤੇ ਪੈਨਸ਼ਨ ਦੇ ਸਿਰ 'ਤੇ ਉਹ ਆਪਣੇ ਆਉਣ ਵਾਲੇ ਜੀਵਨ ਦਾ ਗੁਜ਼ਾਰਾ ਕਰ ਸਕੇਗਾ, ਪਰ ਕੀ ਹੋਵੇ ਜੇਕਰਉਸਨੂੰ ਆਪਣੇ ੩੫ ਸਾਲਾਂ ਦੀ ਕਮਾਏ ਹੋਏ ਪੈਸੇ ਵੀ ਵਾਪਿਸ ਕਰਨੇ ਪੈਣ?

ਜੀ ਹਾਂ ਇਹ ਮਾਮਲਾ ਹੈ ਝਾਰਖੰਡ ਵਿਚ ਜਾਮਤਾੜਾ ਜ਼ਿਲੇ ਦੇ ਗਾਏਛਦ ਪਿੰਡ ਦਾ, ਜਿੱਥੇ ੩੫ ਸਾਲ ਤੱਕ ਨੌਕਰੀ ਕਰਨ ਤੋਂ ਬਾਅਦ ਜਦੋਂ ਵਿਸ਼ਵਨਾਥ ਦਾਸ ਰਿਟਾਇਰਮੈਂਟ ਦੇ ਪੈਸੇ ਲੈਣ ਗਏ ਤਾਂ ਉਨ੍ਹਾਂ ਨੂੰ ਕਿਹਾ ਉਹਨਾਂ ਦੀ ੩੫ ਸਾਲ ਦੀ ਤਨਖਾਹ ਵੀ ਵਾਪਸ ਕਰਨ ਲਈ ਕਿਹਾ ਗਿਆ।

ਇਹ ਆਦੇਸ਼ ਉਹਨਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹਨ।

ਦਰਅਸਲ, ਵਿਸ਼ਵਨਾਥ ਦਾਸ ਦੀ 19 ਜੂਨ, 1976 ਨੂੰ ਅਧਿਆਪਕ ਵਜੋਂ ਨਿਯੁਕਤੀ ਹੋਈ ਅਤੇ 35 ਸਾਲ ਤੱਕ ਅਧਿਆਪਕ ਵਜੋਂ ਆਪਣੀ ਸੇਵਾ ਨਿਭਾਉਣ ਤੋਂ ਬਾਅਦ ਉਹ 31 ਦਸੰਬਰ 2011 ਨੂੰ ਰਿਟਾਇਰ ਹੋ ਗਏ।

ਜਦੋਂ ਰਿਟਾਇਰ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਦੋ ਸਾਲ ਤੱਕ ਰਿਟਾਇਰਮੈਂਟ ਲਾਭ ਅਤੇ ਪੈਨਸ਼ਨ ਨਹੀਂ ਮਿਲੀ ਤਾਂ ਉਹਨਾਂ ਨੇ ਉਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਹਾਈ ਕੋਰਟ ਨੇ ਜ਼ਿਲਾ ਪ੍ਰਸ਼ਾਸਨ ਨੂੰ ਰਿਟਾਇਰਮੈਂਟ ਦੇ ਮਾਮਲੇ 'ਚ ਜਲਦ ਤੋਂ ਜਲਦ ਫੈਸਲਾ ਲੈਣ ਦਾ ਆਦੇਸ਼ ਕੀਤਾ।

ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਗਲਤ ਤਰੀਕੇ ਨਾਲ ਹੋਈ ਦੱਸ ਕੇ ਵਿਸ਼ਵਨਾਥ ਦਾਸ ਤੋਂ 35 ਸਾਲ ਦੀ ਤਨਖ਼ਾਹ ਅਤੇ ਲਾਭ ਦੀ ਰਿਕਵਰੀ ਕੀਤੇ ਜਾਣ ਦਾ ਹੁਕਮ ਸੁਣਾਇਆ ਹੈ।

—PTC News

Related Post