ਸ਼ਾਹੀਨ ਬਾਗ 'ਚ ਬੁਲਡੋਜ਼ਰ ਅੱਗੇ ਬੈਠੇ ਲੋਕ, ਕਬਜ਼ੇ ਹਟਾਉਣ ਦੀ ਕਾਰਵਾਈ ਦਾ ਕਰ ਰਹੇ ਵਿਰੋਧ

By  Riya Bawa May 9th 2022 01:43 PM

Delhi's Shaheen Bagh: ਦਿੱਲੀ ਦੇ ਸ਼ਾਹੀਨ ਬਾਗ ਇਲਾਕੇ 'ਚ ਨਾਜਾਇਜ਼ ਕਬਜੇ ਖਿਲਾਫ ਬੁਲਡੋਜ਼ਰ ਦੀ ਕਾਰਵਾਈ ਸ਼ੂਰੁ ਹੋਣ ਜਾ ਰਹੀ ਹੈ। ਇਸ ਦੇ ਲਈ ਦੱਖਣੀ ਦਿੱਲੀ ਨਗਰ ਨਿਗਮ (SDMC) ਨੇ ਪੂਰੀ ਤਿਆਰੀ ਕਰ ਲਈ ਹੈ। ਕੁਝ ਲੋਕ ਬੁਲਡੋਜ਼ਰ ਅੱਗੇ ਬੈਠ ਕੇ ਵਿਰੋਧ ਕਰਨ ਲੱਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਬੁਲਡੋਜ਼ਰ ਨਹੀਂ ਚੱਲਣਗੇ। ਧਰਨਾਕਾਰੀਆਂ ਨੇ ਕਿਹਾ ਕਿ ਗਰੀਬਾਂ ’ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ। ਸ਼ਾਹੀਨ ਬਾਗ 'ਚ ਬੁਲਡੋਜ਼ਰ ਨਹੀਂ ਚੱਲਣ ਦਿੱਤਾ ਜਾਵੇਗਾ।

Residents launch dharna ahead of anti-encroachment drive in Delhi's Shaheen Bagh

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਦਰਅਸਲ ਨਿਗਮ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਦੱਖਣੀ ਦਿੱਲੀ ਨਗਰ ਨਿਗਮ ਦੇ ਸੈਂਟਰਲ ਜ਼ੋਨ ਦੇ ਚੇਅਰਮੈਨ ਰਾਜਪਾਲ ਸਿੰਘ ਨੇ ਕੀਤੀ ਹੈ।

Residents launch dharna ahead of anti-encroachment drive in Delhi's Shaheen Bagh

ਇਸ ਤੋਂ ਪਹਿਲਾਂ ਅੱਜ ਸ਼ਾਹੀਨ ਬਾਗ ਵਿੱਚ ਭਾਰੀ ਹੰਗਾਮਾ ਹੋਇਆ। ਉਥੇ ਕੁਝ ਸਥਾਨਕ ਨੇਤਾਵਾਂ ਅਤੇ ਲੋਕਾਂ ਨੇ ਐਮਸੀਡੀ ਦੇ ਬੁਲਡੋਜ਼ਰਾਂ ਅੱਗੇ ਬੈਠ ਕੇ ਐਮਸੀਡੀ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਜਿਨ੍ਹਾਂ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ ਅਤੇ ਕੁਝ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਫਿਲਹਾਲ ਸ਼ਾਹੀਨ ਬਾਗ ਤੋਂ ਕਬਜ਼ੇ ਹਟਾਉਣ ਦਾ ਮਾਮਲਾ ਵੀ ਸੁਪਰੀਮ ਕੋਰਟ ਪਹੁੰਚ ਗਿਆ ਹੈ। ਸ਼ਾਹੀਨ ਬਾਗ ਦੀ ਤਾਜ਼ਾ ਸਥਿਤੀ ਦੇ ਮੱਦੇਨਜ਼ਰ ਉਥੇ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਪੁਲਿਸ ਦੀ ਮਦਦ ਲਈ ਸੀਆਰਪੀਐਫ ਦੇ 100 ਜਵਾਨ ਉੱਥੇ ਭੇਜੇ ਗਏ ਸਨ।

Residents launch dharna ahead of anti-encroachment drive in Delhi's Shaheen Bagh

ਭਾਰੀ ਹੰਗਾਮੇ ਦੇ ਵਿਚਕਾਰ, ਐਮਸੀਡੀ ਵਾਲੇ ਪਾਸੇ ਤੋਂ ਸਿਰਫ ਬਿਆਨਬਾਜ਼ੀ ਹੋ ਰਹੀ ਸੀ। ਐਮਸੀਡੀ ਦੇ ਕਰਮਚਾਰੀਆਂ ਨੇ ਸਿਰਫ਼ ਇੱਕ ਇਮਾਰਤ ਦੇ ਬਾਹਰ ਲੱਗੇ ਲੋਹੇ ਦੀਆਂ ਰਾਡਾਂ ਨੂੰ ਹਟਾ ਦਿੱਤਾ, ਜਿਸ ਦੀ ਵਰਤੋਂ ਉੱਥੇ ਮੁਰੰਮਤ ਦੇ ਕੰਮ ਲਈ ਕੀਤੀ ਜਾਂਦੀ ਸੀ। ਇਸ ਦੌਰਾਨ ਅੱਜ ਦੁਪਹਿਰ 2 ਵਜੇ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ: ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਕੇਦਾਰਨਾਥ ਦਾ ਦਰਬਾਰ, ਉਮੜਿਆ ਆਸਥਾ ਦਾ ਸੈਲਾਬ

ਦੱਸ ਦਈਏ ਕਿ MCD ਨੇ ਕਬਜੇ ਖਿਲਾਫ ਕਾਰਵਾਈ ਕਰਨ ਤੋਂ ਪਹਿਲਾਂ ਦਿੱਲੀ ਪੁਲਿਸ ਤੋਂ ਫੋਰਸ ਦੀ ਮੰਗ ਕੀਤੀ ਸੀ। ਪਰ ਅੱਜ ਖਬਰ ਆਈ ਕਿ ਫੋਰਸ ਨਾ ਹੋਣ ਕਾਰਨ ਬੁਲਡੋਜ਼ਰ ਦੀ ਕਾਰਵਾਈ ਨਹੀਂ ਹੋਵੇਗੀ ਪਰ ਕੁਝ ਸਮੇਂ ਬਾਅਦ ਐਮਸੀਡੀ ਵੱਲੋਂ ਦੱਸਿਆ ਗਿਆ ਕਿ ਉਹ ਪੂਰੀ ਤਰ੍ਹਾਂ ਤਿਆਰ ਹਨ ਅਤੇ ਅੱਜ ਬੁਲਡੋਜ਼ਰ ਦੀ ਕਾਰਵਾਈ ਹੋਵੇਗੀ।

-PTC News

Related Post