11 ਸਾਲ ਪਹਿਲਾਂ ਰੇਲ ਹਾਦਸੇ 'ਚ ਮ੍ਰਿਤ ਦੱਸ ਪਰਿਵਾਰ ਨੇ ਲਈ ਸੀ ਨੌਕਰੀ, ਹੁਣ ਮਿਲਿਆ ਜ਼ਿੰਦਾ

By  Baljit Singh June 21st 2021 01:10 PM

ਕੋਲਕਾਤਾ: ਪੱਛਮੀ ਬੰਗਾਲ ਵਿਚ 2010 ਵਿਚ ਹੋਏ ਜਨੇਸ਼ਵਰੀ ਰੇਲ ਹਾਦਸੇ ਵਿਚ ਮ੍ਰਿਤਕ ਐਲਾਨ ਇਕ ਵਿਅਕਤੀ ਕਥਿਤ ਤੌਰ ’ਤੇ ਜ਼ਿੰਦਾ ਮਿਲਿਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਸੀ ਕਿ ਉਹ ਮਰ ਚੁੱਕਾ ਹੈ ਅਤੇ ਉਸ ਦੇ ਬਦਲੇ ਉਨ੍ਹਾਂ ਨੂੰ ਨੌਕਰੀ ਅਤੇ ਮੁਆਵਜ਼ਾ ਵੀ ਮਿਲਿਆ ਸੀ। ਵਿਅਕਤੀ ਦੀ ਹਾਦਸੇ ਵਿਚ ਮੌਤ ਤੋਂ ਬਾਅਦ ਉਸ ਦੀ ਭੈਣ ਨੂੰ ਨੌਕਰੀ ਮਿਲੀ ਸੀ।

ਪੜੋ ਹੋਰ ਖਬਰਾਂ: ਜ਼ੋਮੈਟੋ ਡਿਲੀਵਰੀ ਬੁਆਏ ਨੇ ਸੁਪਰਫਾਸਟ ਰਫਤਾਰ ਨਾਲ ਪਹੁੰਚਾਈ ਚਾਹ, ਮਿਲਿਆ 73,000 ਦਾ ਤੋਹਫਾ

ਮਈ 2010 ਵਿਚ ਹਾਵੜਾ-ਮੁੰਬਈ ਜਨੇਸ਼ਵਰੀ ਐਕਸਪ੍ਰੈੱਸ ਦੀ ਸੂਬੇ ਦੇ ਝਾੜਗ੍ਰਾਮ ਦੇ ਸਰਡੀਹਾ ਵਿਚ ਸਾਹਮਣੇ ਤੋਂ ਆ ਰਹੀ ਰੇਲਗੱਡੀ ਨਾਲ ਟੱਕਰ ਹੋ ਗਈ ਸੀ। ਇਸ ਹਾਦਸੇ ਵਿਚ 148 ਯਾਤਰੀਆਂ ਦੀ ਮੌਤ ਹੋ ਗਈ ਸੀ। ਕੋਲਕਾਤਾ ਦੇ ਇਕ ਵਿਅਕਤੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਬੇਟਾ ਇਸ ਹਾਦਸੇ ਵਿਚ ਮਾਰਿਆ ਗਿਆ ਹੈ ਅਤੇ ਡੀ. ਐੱਨ. ਏ. ਨਮੂਨੇ ਰਾਹੀਂ ਉਨ੍ਹਾਂ ਨੇ ਲਾਸ਼ ਦੀ ਪਛਾਣ ਕੀਤੀ ਸੀ।

ਪੜੋ ਹੋਰ ਖਬਰਾਂ: ਅਮਰੀਕਾ ’ਚ ਤੂਫ਼ਾਨ ਕਾਰਨ ਕਈ ਵਾਹਨਾਂ ਦੀ ਟੱਕਰ, ਹੁਣ ਤੱਕ 13 ਲੋਕਾਂ ਦੀ ਮੌਤ

ਬਾਅਦ ਵਿਚ ਇਹ ਸ਼ਿਕਾਇਤ ਮਿਲੀ ਕਿ ਉਹ ਵਿਅਕਤੀ ਜ਼ਿੰਦਾ ਹੈ, ਜਿਸ ਤੋਂ ਬਾਅਦ ਰੇਲਵੇ ਦੇ ਚੌਕਸੀ ਵਿਭਾਗ ਨੇ ਜਾਂਚ ਕੀਤੀ ਅਤੇ ਦੋਸ਼ ਵਿਚ ਉਨ੍ਹਾਂ ਨੂੰ ਕੁਝ ਪੁਖਤਾ ਤੱਥ ਮਿਲੇ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤੀ ਗਈ।

ਪੜੋ ਹੋਰ ਖਬਰਾਂ: ਦਿੱਲੀ ‘ਚ ਬੂਟਾਂ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, 6 ਮਜ਼ਦੂਰ ਲਾਪਤਾ

-PTC News

Related Post