ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਸੱਤਵੇਂ ਦਿਨ ਵੀ ਹੋਇਆ ਵਾਧਾ , ਪੜ੍ਹੋ ਅੱਜ ਦਾ ਰੇਟ

By  Shanker Badra February 15th 2021 01:08 PM

ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਲਗਾਤਾਰ ਸੱਤਵੇਂ ਦਿਨ ਵਾਧਾ ਹੋਇਆ ਹੈ। ਸੋਮਵਾਰ ਨੂੰ ਦਿੱਲੀ ਵਿਚ ਪੈਟਰੋਲ 26 ਪੈਸੇ ਪ੍ਰਤੀ ਲੀਟਰ ਵੱਧ ਕੇ ਤੇਜ਼ੀ ਨਾਲ 88.99 ਰੁਪਏ 'ਤੇ ਪਹੁੰਚ ਗਿਆ ਹੈ। ਡੀਜ਼ਲ ਵੀ 29 ਪੈਸੇ ਦੀ ਛਲਾਂਗ ਲਗਾ ਕੇ 79.35 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਇਸ ਸਮੇਂ ਲੱਗਭਗ ਹਰਸ਼ਹਿਰ ਵਿੱਚ  ਦੋਵਾਂ ਬਾਲਣਾਂ ਦੀਆਂ ਕੀਮਤਾਂ ਉੱਚੇ ਸਮੇਂ ਤੇ ਚੱਲ ਰਹੀਆਂ ਹਨ।

ਪੜ੍ਹੋ ਹੋਰ ਖ਼ਬਰਾਂ : ਹੁਣ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਜਾਣੋਂ ਨਵੀਆਂ ਕੀਮਤਾਂ

Petrol and diesel prices at record high after 7th consecutive hike. Check rates

 

ਦਿੱਲੀ ਦਾ ਸਭ ਤੋਂ ਮਹਿੰਗਾ ਡੀਜ਼ਲ ਜੁਲਾਈ ਦੇ ਆਖਰੀ ਹਫ਼ਤੇ ਵਿੱਚ ਵੇਚਿਆ ਗਿਆ ਸੀ, ਜਦੋਂ ਕੀਮਤ 81.94 ਰੁਪਏ ਪ੍ਰਤੀ ਲੀਟਰ ਸੀ ਅਤੇ ਪੈਟਰੋਲ ਦੀ ਦਰ 80.43 ਰੁਪਏ ਪ੍ਰਤੀ ਲੀਟਰ ਸੀ। ਮਤਲਬ ਉਸ ਸਮੇਂ ਪੈਟਰੋਲ ਤੋਂ ਮਹਿੰਗਾ ਡੀਜ਼ਲ ਵਿਕਦਾ ਸੀ। ਮੈਟਰੋ ਸ਼ਹਿਰਾਂ ਵਿੱਚ ਸਭ ਤੋਂ ਮਹਿੰਗਾ ਪੈਟਰੋਲ ਮੁੰਬਈ ਵਿੱਚ ਵਿਕ ਰਿਹਾ ਹੈ ,ਜਿੱਥੇ ਰੇਟ 95.46 ਰੁਪਏ ਪ੍ਰਤੀ ਲੀਟਰ ਹੈ। ਜਦੋਂ ਕਿ ਡੀਜ਼ਲ 86.34 ਰੁਪਏ ਪ੍ਰਤੀ ਲੀਟਰ ਹੈ।

Petrol and diesel prices at record high after 7th consecutive hike. Check rates ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਸੱਤਵੇਂ ਦਿਨ ਵੀ ਹੋਇਆ ਵਾਧਾ , ਪੜ੍ਹੋ ਅੱਜ ਦਾ ਰੇਟ

ਪੈਟਰੋਲ ਦੇ ਨਾਲ ਡੀਜ਼ਲ ਦੀ ਕੀਮਤ ਵੀ ਰਿਕਾਰਡ ਬਣਾਉਣ ਦੇ ਰਾਹ 'ਤੇ ਹੈ। ਡੀਜ਼ਲ ਕੱਲ੍ਹ 32 ਪੈਸੇ ਵਧਿਆ ਸੀ। ਅੱਜ ਫਿਰ ਇਹ 29 ਪੈਸੇ ਮਹਿੰਗਾ ਹੋ ਗਿਆ ਹੈ। ਨਵੇਂ ਸਾਲ ਵਿਚ 19 ਦਿਨਾਂ ਦੌਰਾਨ ਡੀਜ਼ਲ 05.48 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਹ ਹਰ ਸਮੇਂ ਉੱਚੇ ਪੱਧਰ 'ਤੇ ਵੀ ਹੈ। ਜੇ ਦੇਖਿਆ ਜਾਵੇ ਤਾਂ ਇਸ ਦੇ ਮੁੱਲ ਵਿਚ ਪਿਛਲੇ 10 ਮਹੀਨਿਆਂ ਵਿਚ 16 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।

ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ ਪੂਰੇ ਦੇਸ਼ 'ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ

Petrol and diesel prices at record high after 7th consecutive hike. Check rates ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਸੱਤਵੇਂ ਦਿਨ ਵੀ ਹੋਇਆ ਵਾਧਾ , ਪੜ੍ਹੋ ਅੱਜ ਦਾ ਰੇਟ

ਕੋਰੋਨਾ ਪੀਰੀਅਡ ਵਿੱਚ ਚੀਨ ਦੀ ਆਰਥਿਕਤਾ ਹੈਰਾਨੀਜਨਕ ਢੰਗ ਨਾਲ ਵਿਕਾਸ ਦੇ ਰਾਹ 'ਤੇ ਹੈ। ਇਸ ਵਜ੍ਹਾ ਕਰਕੇ  ਜਨਵਰੀ ਵਿਚ ਕੱਚੇ ਤੇਲ ਦੀ ਦਰਾਮਦ 11.12 ਮਿਲੀਅਨ ਪ੍ਰਤੀ ਦਿਨ ਦੀ ਦਰ ਨਾਲ ਵਧੀ। ਦਸੰਬਰ ਦੇ ਮੁਕਾਬਲੇ ਇਹ ਪ੍ਰਤੀ ਦਿਨ 18 ਪ੍ਰਤੀਸ਼ਤ ਜਾਂ 1.74 ਮਿਲੀਅਨ ਵੱਧ ਹੈ। ਇਸ ਸਮੇਂ ਚੀਨ ਜਿਸ ਤਰੀਕੇ ਨਾਲ ਕੱਚੇ ਤੇਲ ਦੀ ਦਰਾਮਦ ਵਧਾ ਰਿਹਾ ਹੈ, ਇਸ ਦੇ ਹੋਰ ਵਧਣ ਦੀ ਉਮੀਦ ਹੈ। ਇਸ ਦੇ ਚਲਦੇ ਸੋਮਵਾਰ ਨੂੰ ਕੱਚੇ ਤੇਲ ਦੀ ਕੀਮਤ ਵਿਚ ਵਾਧੇ ਦੇ ਸੰਕੇਤ ਮਿਲੇ ਸਨ।

-PTCNews

Related Post