ਪੈਟਰੋਲ-ਡੀਜ਼ਲ ਖਰੀਦਣ ਵਾਲਿਆਂ ਲਈ ਅਖੀਰ ਆਈ ਖੁਸ਼ਖਬਰੀ , ਜਾਣੋ ਮਾਮਲਾ

By  Joshi October 25th 2018 12:02 PM -- Updated: October 25th 2018 03:20 PM

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਠਵੇਂ ਦਿਨ ਵੀ ਗਿਰਾਵਟ ਜਾਰੀ, ਜਾਣੋ ਅੱਜ ਦੇ ਭਾਅ,ਨਵੀਂ ਦਿੱਲੀ: ਪਿਛਲੇ ਕੁਝ ਸਮੇਂ ਤੋਂ ਵਧੀਆ ਤੇਲ ਦੀਆਂ ਕੀਮਤਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖਿਆ ਹੋਇਆ ਸੀ, ਪਰ ਇਸ ਮਾਮਲੇ 'ਚ ਪਿਛਲੇ ਇੱਕ ਹਫਤੇ ਤੋਂ ਦੇਸ਼ ਵਾਸੀਆਂ ਨੂੰ ਤੇਲ ਦੀਆਂ ਕੀਮਤਾਂ 'ਚ ਨਜਾਤ ਮਿਲ ਰਹੀ ਹੈ।

ਲਗਾਤਾਰ ਅੱਜ ਅੱਠਵੇਂ ਦਿਨ ਵੀ ਤੇਲ ਦੀਆਂ ਕੀਮਤਾਂ 'ਚ ਘਾਟਾ ਦੇਖਣ ਨੂੰ ਮਿਲਿਆ, ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਮੁੰਬਈ , ਕੋਲਕਾਤਾ ਅਤੇ ਚੇੱਨਈ ਵਿੱਚ ਅਠਵੇਂ ਦਿਨ ਪੈਟਰੋਲ ਦੇ ਮੁੱਲ ਵਿੱਚ ਗਿਰਾਵਟ ਜਾਰੀ ਰਹੀ, ਨਾਲ ਹੀ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਦਰਜ ਕੀਤੀ ਗਈ।

ਹੋਰ ਪੜ੍ਹੋ: ਰਾਹੁਲ ਗਾਂਧੀ ਪੰਜਾਬ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਦਾ ਭਾਅ ਤੁਰੰਤ 10 ਰੁਪਏ ਪ੍ਰਤੀ ਲੀਟਰ ਘਟਾਉਣ ਦਾ ਨਿਰਦੇਸ਼ ਦੇਣ :ਸੁਖਬੀਰ ਬਾਦਲ

ਦਿੱਲੀ ਵਿੱਚ ਪੈਟਰੋਲ ਇੱਕ ਦਿਨ ਪਹਿਲਾਂ ਦੇ ਮੁਕਾਬਲੇ 15 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ, ਜਦੋਂ ਕਿ ਡੀਜ਼ਲ ਦਾ ਮੁੱਲ ਪੰਜ ਪੈਸੇ ਪ੍ਰਤੀ ਲਿਟਰ ਘੱਟ ਗਿਆ।ਦੇਸ਼ ਦੀ ਰਾਜਧਾਨੀ ਵਿੱਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 81.10 ਰੁਪਏ ਪ੍ਰਤੀ ਲਿਟਰ ਅਤੇ 74 . 80 ਰੁਪਏ ਪ੍ਰਤੀ ਲਿਟਰ ਹਨ।

ਨਾਲ ਹੀ ਮੁੰਬਈ ਵਿੱਚ ਪੈਟਰੋਲ ਦਾ ਮੁੱਲ 15 ਪੈਸੇ ਘਟ ਕੇ 86.58 ਰੁਪਏ ਪ੍ਰਤੀ ਲਿਟਰ ਹੋ ਗਿਆ ਅਤੇ ਡੀਜ਼ਲ ਪੰਜ ਪੈਸੇ ਘਟ ਕੇ 78.41 ਰੁਪਏ ਪ੍ਰਤੀ ਲਿਟਰ। ਇਸ ਪ੍ਰਕਾਰ ਕੋਲਕਾਤਾ ਵਿੱਚ ਡੀਜ਼ਲ ਦੇ ਮੁੱਲ ਵਿੱਚ ਪੰਜ ਪੈਸੇ ਪ੍ਰਤੀ ਲਿਟਰ ਦੀ ਕਟੌਤੀ ਦਰਜ ਕੀਤੀ ਗਈ ਜਦੋਂ ਕਿ ਪੈਟਰੋਲ 18 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ।

—PTC News

Related Post