ਫਗਵਾੜਾ-ਜਲੰਧਰ ਕੌਮੀ ਹਾਈਵੇਅ 'ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ,ਕਿਸਾਨਾਂ ਨੇ ਠੰਢ 'ਚ ਸੜਕ 'ਤੇ ਕੱਟੀ ਰਾਤ

By  Shanker Badra December 5th 2018 11:53 AM -- Updated: December 5th 2018 11:56 AM

ਫਗਵਾੜਾ-ਜਲੰਧਰ ਕੌਮੀ ਹਾਈਵੇਅ 'ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ,ਕਿਸਾਨਾਂ ਨੇ ਠੰਢ 'ਚ ਸੜਕ 'ਤੇ ਕੱਟੀ ਰਾਤ:ਫ਼ਗਵਾੜਾ : ਪੰਜਾਬ ਦੇ ਕਿਸਾਨ ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਲੈਣ ਲਈ ਮੰਗਲਵਾਰ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ।ਜਿਸ ਕਰਕੇ ਕਿਸਾਨਾਂ ਨੇ ਕੱਲ ਫਗਵਾੜਾ-ਜਲੰਧਰ ਕੌਮੀ ਹਾਈਵੇਅ 'ਤੇ ਧਰਨਾ ਲਗਾਇਆ ਸੀ ,ਜੋ ਅਜੇ ਵੀ ਲਗਾਤਾਰ ਜਾਰੀ ਹੈ।

Phagwara-Jalandhar National Highway Farmers Second day Dharna continued ਫਗਵਾੜਾ-ਜਲੰਧਰ ਕੌਮੀ ਹਾਈਵੇਅ 'ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ , ਕਿਸਾਨਾਂ ਨੇ ਠੰਢ 'ਚ ਸੜਕ 'ਤੇ ਕੱਟੀ ਰਾਤ

ਇਸ ਦੌਰਾਨ ਕਿਸਾਨਾਂ ਨੇ ਠੰਢ ਦੇ ਬਾਵਜੂਦ ਵੀ ਸੜਕ 'ਤੇ ਰਾਤ ਕੱਟੀ ਹੈ ਪਰ ਅਜੇ ਤੱਕ ਕਾਂਗਰਸ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ।

Phagwara-Jalandhar National Highway Farmers Second day Dharna continued ਫਗਵਾੜਾ-ਜਲੰਧਰ ਕੌਮੀ ਹਾਈਵੇਅ 'ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ , ਕਿਸਾਨਾਂ ਨੇ ਠੰਢ 'ਚ ਸੜਕ 'ਤੇ ਕੱਟੀ ਰਾਤ

ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।ਕਿਸਾਨਾਂ ਨੇ ਹਾਈਵੇਅ ਦਾ ਇੱਕ ਪਾਸਾ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਹੈ ਜਿਸ ਕਾਰਨ ਉੱਥੇ ਟ੍ਰੈਫ਼ਿਕ ਜਾਮ ਦੀ ਸਥਿਤੀ ਬਣ ਗਈ ਹੈ।ਪ੍ਰਦਰਸ਼ਨ ਨੂੰ ਧਿਆਨ 'ਚ ਰੱਖਦਿਆਂ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

Phagwara-Jalandhar National Highway Farmers Second day Dharna continued ਫਗਵਾੜਾ-ਜਲੰਧਰ ਕੌਮੀ ਹਾਈਵੇਅ 'ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ , ਕਿਸਾਨਾਂ ਨੇ ਠੰਢ 'ਚ ਸੜਕ 'ਤੇ ਕੱਟੀ ਰਾਤ

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਬੈਨਰ ਹੇਠ ਸੈਂਕੜੇ ਕਿਸਾਨਾਂ ਨੇ ਪਹਿਲਾਂ ਵਾਹਿਦ ਸੰਧਰ ਖੰਡ ਮਿੱਲ ਦੇ ਬਾਹਰ ਧਰਨਾ ਦਿੱਤਾ ਅਤੇ ਦੁਪਹਿਰ ਤਿੰਨ ਵਜੇ ਤੋਂ ਬਾਅਦ ਜੀ.ਟੀ.ਰੋਡ 'ਤੇ ਸੜਕ ਦੋ ਦੋਵੇਂ ਪਾਸੇ ਧਰਨਾ ਦਿੱਤਾ ਹੈ।

-PTCNews

Related Post