ਫਿਰ ਚਰਚਾ 'ਚ ਆਇਆ 'ਨੀਟੂ ਸ਼ਟਰਾਂ ਵਾਲਾ', ਗਿਣਤੀ ਕੇਂਦਰ ਦੇ ਬਾਹਰ ਪਾੜੇ ਕੱਪੜੇ

By  Jashan A October 24th 2019 11:38 AM

ਫਿਰ ਚਰਚਾ 'ਚ ਆਇਆ 'ਨੀਟੂ ਸ਼ਟਰਾਂ ਵਾਲਾ', ਗਿਣਤੀ ਕੇਂਦਰ ਦੇ ਬਾਹਰ ਪਾੜੇ ਕੱਪੜੇ,ਫਗਵਾੜਾ: ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਬੀਤੀ 21 ਅਕਤੂਬਰ ਨੂੰ ਹੋਈ ਵੋਟਿੰਗ ਦੇ ਅੱਜ ਨਤੀਜੇ ਐਲਾਨੇ ਜਾ ਰਹੇ ਹਨ।ਵੋਟਾਂ ਦੀ ਗਿਣਤੀ ਵੀਰਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ।

Neetuਇਸ ਵਾਰ ਪੰਜਾਬ ਦੇ 33 ਉਮੀਦਵਾਰਾਂ ਦੀ ਕਿਸਮਤ EVM ਮਸ਼ੀਨਾਂ ‘ਚ ਬੰਦ ਹੈ, ਜਿਸ ਦਾ ਫੈਸਲਾ ਅੱਜ ਹੋ ਰਿਹਾ ਹੈ। ਇਸ ਦੌਰਾਨ ਫਗਵਾੜਾ ਤੋਂ ਚੋਣ ਲੜ੍ਹ ਰਹੇ ਆਜ਼ਾਦ ਉਮੀਦਵਾਰ ਨੀਟੂ ਸਟਰਾਂ ਵਾਲਾ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਹੋਰ ਪੜ੍ਹੋ: ਇਸ ਸਿੱਖ ਨੌਜਵਾਨ ਨੇ ਦਸਤਾਰ ਨਾਲ ਬਚਾਈ ਸੀ ਅਣਜਾਣ ਵਿਅਕਤੀ ਦੀ ਜਾਨ, ਕੈਨੇਡਾ 'ਚ ਹੋਇਆ ਸਨਮਾਨ

Neetuਅੱਜ ਵੀ ਨੀਟੂ ਨੇ ਗਿਣਤੀ ਕੇਂਦਰ ਦੇ ਬਾਹਰ ਆਪਣੇ ਕੱਪੜੇ ਪਾੜ ਕੇ ਸਿਸਟਮ ਦੇ ਪ੍ਰਤੀ ਵਿਰੋਧ ਪ੍ਰਗਟ ਕੀਤਾ।ਪੱਤਰਕਾਰਾਂ ਵੱਲੋਂ ਜਦੋਂ ਪੁੱਛਿਆ ਗਿਆ ਤਾਂ ਉਸ ਨੇ ਕੱਪੜੇ ਕਿਉਂ ਪਾੜੇ ਤਾਂ ਉਸ ਨੇ ਜਵਾਬ ਦਿੱਤਾ ਕਿ ਸਾਡਾ ਦੇਸ਼ ਨੰਗਾ ਹੋ ਰਿਹਾ ਹੈ ਦੇਸ਼ ਵਾਸੀ ਰੋ ਰਹੇ ਹਨ।

Neetuਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਵੋਟਾਂ ਪਈਆਂ ਸਨ , ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ।

-PTC News

Related Post