ਫਿਲਪੀਨ: ਵਿਆਹ ਸਮਾਗਮ 'ਚ ਜਾ ਰਹੇ ਲੋਕਾਂ ਨਾਲ ਵਾਪਰਿਆ ਸੜਕ ਹਾਦਸਾ,13 ਦੀ ਮੌਤ

By  Jashan A June 9th 2019 05:54 PM

ਫਿਲਪੀਨ: ਵਿਆਹ ਸਮਾਗਮ 'ਚ ਜਾ ਰਹੇ ਲੋਕਾਂ ਨਾਲ ਵਾਪਰਿਆ ਸੜਕ ਹਾਦਸਾ,13 ਦੀ ਮੌਤ,ਮਨੀਲਾ: ਫਿਲਪੀਨ ਦੇ ਪਰਬਤੀ ਇਲਾਕੇ 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਇਕ ਟਰੱਕ ਹੇਠਾਂ ਵੱਲ ਫਿਸਲ ਗਿਆ, ਜਿਸ 'ਚ ਸਵਾਰ 13 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਇਕ ਹੋਣ ਵਾਲੀ ਲਾੜੀ ਅਤੇ 4-5 ਸਾਲ ਦੇ ਦੋ ਬੱਚੇ ਵੀ ਸ਼ਾਮਲ ਹਨ।

ਇਹ ਪਰਿਵਾਰ ਵਿਆਹ ਦੇ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਿਹਾ ਸੀ।ਸੈਨ ਫਰਨਾਂਦੋ ਸ਼ਹਿਰ ਦੇ ਪੁਲਸ ਅਧਿਕਾਰੀ ਵਿਕਟਰ ਕਿਵਨਾਓ ਨੇ ਦੱਸਿਆ ਕਿ ਪੂਰਬੀ ਕੈਮੇਰਾਈਨਜ਼ ਸੂਰ ਸੂਬੇ 'ਚ ਸ਼ਨੀਵਾਰ ਨੂੰ ਇਕ ਟਰੱਕ 53 ਵਿਅਕਤੀਆਂ ਨੂੰ ਲੈ ਕੇ ਜਾ ਰਿਹਾ ਸੀ।

ਹੋਰ ਪੜ੍ਹੋ:ਭੋਗਪੁਰ ਨੈਸ਼ਨਲ ਹਾਈਵੇ ‘ਤੇ ਭਿਆਨਕ ਸੜਕ ਹਾਦਸਾ ,2 ਲੋਕਾਂ ਦੀ ਮੌਤ

ਹਾਈਵੇਅ 'ਤੇ ਕੰਟਰੋਲ ਗੁਆ ਲੈਣ ਕਾਰਨ ਟਰੱਕ ਹੇਠਾਂ ਵੱਲ ਫਿਸਲ ਗਿਆ ਅਤੇ 13 ਲੋਕਾਂ ਦੀ ਮੌਤ ਹੋ ਗਈ।

-PTC News

Related Post