ਫਿਲੌਰ ਪੁਲਿਸ ਵੱਲੋਂ ਨਾਕੇ ਦੌਰਾਨ ਬਰਾਮਦ ਕੀਤੇ ਗਏ 6 ਕਿੱਲੋ ਸੋਨੇ ਦੇ ਬਿਸਕਿਟ, ਜਾਂਚ ਜਾਰੀ

By  Jashan A December 2nd 2018 08:57 AM

ਫਿਲੌਰ ਪੁਲਿਸ ਵੱਲੋਂ ਨਾਕੇ ਦੌਰਾਨ ਬਰਾਮਦ ਕੀਤੇ ਗਏ 6 ਕਿੱਲੋ ਸੋਨੇ ਦੇ ਬਿਸਕਿਟ, ਜਾਂਚ ਜਾਰੀ,ਫਿਲੌਰ: ਫਿਲੌਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋ ਪੁਲਿਸ ਵੱਲੋਂ ਸਤਲੁਜ ਪੁਲ 'ਤੇ ਲਗਾਏ ਗਏ ਸਪੈਸ਼ਲ ਨਾਕੇ ਦੇ ਦੌਰਾਨ ਡੀਐਸਪੀ ਫਿਲੌਰ ਅਮਰੀਕ ਸਿੰਘ ਚਾਹਲ ਦੀ ਅਗਵਾਈ ਵਿੱਚ ਛੇ ਕਿੱਲੋ ਸੋਨੇ ਦੇ ਬਿਸਕਿਟ ਬਰਾਮਦ ਕੀਤੇ ਗਏ ਹਨ।

gold biscuit ਫਿਲੌਰ ਪੁਲਿਸ ਵੱਲੋਂ ਨਾਕੇ ਦੌਰਾਨ ਬਰਾਮਦ ਕੀਤੇ ਗਏ 6 ਕਿੱਲੋ ਸੋਨੇ ਦੇ ਬਿਸਕਿਟ, ਜਾਂਚ ਜਾਰੀ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਫਿਲੌਰ ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਨਾਕੇ ਦੇ ਦੌਰਾਨ ਇੱਕ ਸਵਿਫਟ ਕਾਰ ਨੰਬਰ ਪੀਬੀ 02ਬੀ.ਕਿਊ 6170 ਜੋ ਕਿ ਲੁਧਿਆਣਾ ਵਲੋਂ ਆ ਰਹੀ ਸੀ ਨੂੰ ਰੋਕਿਆ ਗਿਆ ਤਾਂ ਉਸ 'ਚ ਤਕਰੀਬਨ ਇੱਕ ਕਰੋੜ ਰੁਪਏ ਦੀ ਕੀਮਤ ਦੇ ਛੇ ਕਿੱਲੋਗ੍ਰਾਮ ਸੋਨੇ ਦੇ ਇਹ ਬਿਸਕਿਟ ਬਰਾਮਦ ਕੀਤੇ ਗਏ ਹਨ।

gold biscuit ਫਿਲੌਰ ਪੁਲਿਸ ਵੱਲੋਂ ਨਾਕੇ ਦੌਰਾਨ ਬਰਾਮਦ ਕੀਤੇ ਗਏ 6 ਕਿੱਲੋ ਸੋਨੇ ਦੇ ਬਿਸਕਿਟ, ਜਾਂਚ ਜਾਰੀ

ਕਾਰ ਸਵਾਰ ਦੋ ਵਿਅਕਤੀ ਅਮਿਤ ਪਾਲ ਸਿੰਘ ਅਤੇ ਅਮਿਤ ਕੁਮਾਰ , ਦੋਹੇਂ ਨਿਵਾਲੀ ਸੁਲਤਾਨ ਵਿੰਡ ਅੰਮ੍ਰਿਤਸਰ ਮੌਕੇ 'ਤੇ ਇੰਨੀ ਭਾਰੀ ਮਾਤਰਾ 'ਚ ਲਿਆਏ ਜਾ ਰਹੇ ਇਸ ਸੋਨੇ ਦਾ ਕੋਈ ਰਿਕਾਰਡ ਨਹੀਂ ਵਿਖਾ ਪਾਏ ਜਿਸ ਦੇ ਚਲਦੇ ਮਾਮਲਾ ਸਬੰਧਤ ਵਿਭਾਗ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ।

—PTC News

Related Post