ਯੂਪੀ 'ਚ ਪਲਾਸਟਿਕ ਫੈਕਟਰੀ ਦਾ ਬੁਆਇਲਰ ਫਟਿਆ, 8 ਮਜ਼ਦੂਰਾਂ ਦੀ ਮੌਤ, 20 ਝੁਲਸੇ

By  Ravinder Singh June 4th 2022 05:39 PM

ਲਖਨਊ : ਉੱਤਰ ਪ੍ਰਦੇਸ਼ ਦੇ ਹਾਪੁੜ ਵਿੱਚ ਇੱਕ ਪਲਾਸਟਿਕ ਫੈਕਟਰੀ ਵਿੱਚ ਬੁਆਇਲਰ ਫਟਣ ਨਾਲ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਅੱਠ ਲੋਕਾਂ ਦੀ ਮੌਤ ਹੋ ਗਈ। 6 ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਹਾਦਸੇ 'ਚ 20 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਰਹਿਣ ਵਾਲੇ ਲੋਕ ਵੀ ਸਹਿਮ ਗਏ।

ਯੂਪੀ 'ਚ ਪਲਾਸਟਿਕ ਫੈਕਟਰੀ ਦਾ ਬੁਆਇਲਰ ਫਟਿਆ, 8 ਮਜ਼ਦੂਰਾਂ ਦੀ ਮੌਤ, 20 ਝੁਲਸੇਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪਹੁੰਚ ਗਈਆਂ ਹਨ। ਰਾਹਤ ਕਾਰਜ ਕੀਤੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮਜ਼ਦੂਰਾਂ ਮੌਤ ਸੜਨ ਤੇ ਦਮ ਘੁੱਟਣ ਨਾਲ ਹੋਈ ਹੈ। ਫੈਕਟਰੀ ਅੰਦਰ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।

ਯੂਪੀ 'ਚ ਪਲਾਸਟਿਕ ਫੈਕਟਰੀ ਦਾ ਬੁਆਇਲਰ ਫਟਿਆ, 8 ਮਜ਼ਦੂਰਾਂ ਦੀ ਮੌਤ, 20 ਝੁਲਸੇਅਸਮਾਨ ਵਿੱਚ ਧੂੰਏਂ ਦਾ ਗੁਬਾਰ ਫੈਲ ਗਿਆ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਪੁੜ 'ਚ ਬੁਆਇਲਰ ਫਟਣ ਨਾਲ ਲੱਗੀ ਅੱਗ 'ਚ ਮਜ਼ਦੂਰਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦਾ ਸਹੀ ਇਲਾਜ ਕੀਤਾ ਜਾਵੇ। ਮੁੱਖ ਮੰਤਰੀ ਯੋਗੀ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਸੀਐਮ ਯੋਗੀ ਨੇ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਮੌਕੇ ਉਤੇ ਪਹੁੰਚ ਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਯੂਪੀ 'ਚ ਪਲਾਸਟਿਕ ਫੈਕਟਰੀ ਦਾ ਬੁਆਇਲਰ ਫਟਿਆ, 8 ਮਜ਼ਦੂਰਾਂ ਦੀ ਮੌਤ, 20 ਝੁਲਸੇਫੈਕਟਰੀ ਵਿੱਚ ਪਲਾਸਟਿਕ ਨੂੰ ਪਿਘਲਾਉਣ ਦਾ ਕੰਮ ਕੀਤਾ ਜਾਂਦਾ ਹੈ। ਪਲਾਸਟਿਕ ਦਾ ਪਿਘਲਾਉਣ ਦਾ ਕੰਮ ਕਰਦੇ ਸਮੇਂ ਬੁਆਇਲਰ ਫਟਣ ਕਾਰਨ ਫੈਕਟਰੀ ਵਿੱਚ ਅੱਗ ਲੱਗ ਗਈ। ਅੱਗ ਬੁੱਝਣ ਤੋਂ ਬਾਅਦ ਪਲਾਸਟਿਕ ਪਿਘਲ ਕੇ ਮਜ਼ਦੂਰਾਂ ਦੇ ਸਰੀਰ 'ਤੇ ਚਿਪਕ ਗਈ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਮਜ਼ਦੂਰਾਂ ਦੀ ਮੌਤ ਦਾ ਕਾਰਨ ਦਮ ਘੁੱਟਣਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੁਆਇਲਰ ਧਮਾਕੇ ਦੌਰਾਨ ਨੇੜੇ ਦੀਆਂ ਫੈਕਟਰੀਆਂ ਦੀਆਂ ਛੱਤਾਂ ਉੱਡ ਗਈਆਂ। ਧਮਾਕੇ ਦੀ ਆਵਾਜ਼ ਲੋਕਾਂ ਨੇ ਦੂਰ-ਦੂਰ ਤੱਕ ਸੁਣੀ। ਇਹ ਘਟਨਾ ਹਾਪੁੜ ਦੇ ਧੌਲਾਨਾ ਥਾਣਾ ਖੇਤਰ ਦੀ ਹੈ।

ਇਹ ਵੀ ਪੜ੍ਹੋ : ਮੇਰੇ ਪੁੱਤ ਦਾ ਅਜੇ ਸਿਵਾ ਵੀ ਠੰਡਾ ਨਹੀਂ ਹੋਇਆ, ਚੋਣ ਲੜਨ ਦਾ ਕੋਈ ਮਨ ਨਹੀਂ : ਸਿੱਧੂ ਮੂਸੇਵਾਲਾ ਦੇ ਪਿਤਾ

 

Related Post