ਲੇਹ 'ਚ ਗਰਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਹਾਦਰੀ ਹੀ ਸ਼ਾਂਤੀ ਦੀ ਪੂਰਵ ਸ਼ਕਤੀ ਹੁੰਦੀ ਹੈ

By  Shanker Badra July 3rd 2020 04:11 PM

ਲੇਹ 'ਚ ਗਰਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਹਾਦਰੀ ਹੀ ਸ਼ਾਂਤੀ ਦੀ ਪੂਰਵ ਸ਼ਕਤੀ ਹੁੰਦੀ ਹੈ:ਲੱਦਾਖ : ਚੀਨ ਨਾਲ ਸਰਹੱਦ 'ਤੇ ਜਾਰੀ ਤਣਾਅ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਚਾਨਕ ਲੇਹ ਦੇ ਦੌਰੇ 'ਤੇ ਪਹੁੰਚੇ ਹਨ। ਇਸ ਦੌਰਾਨ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਵੀ ਪੀਐੱਮ ਮੋਦੀ ਨਾਲ ਮੌਜ਼ੂਦ ਹਨ। ਪੀਐੱਮ ਮੋਦੀ ਨੇ ਇਸ ਦੌਰਾਨ ਫ਼ੌਜੀਆਂ ਨਾਲ ਮੁਲਾਕਾਤ ਕੀਤੀ ਤੇ ਫ਼ੌਜ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਨੇ ਫੌਜ, ਹਵਾਈ ਫੌਜ ਦੇ ਅਫਸਰਾਂ ਨਾਲ ਸੰਵਾਦ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੀਮੂ ਦੀ ਫਾਰਵਰਡ ਪੋਸਟ 'ਤੇ ਪਹੁੰਚੇ, ਜੋ ਸਮੁੰਦਰੀ ਤਲ ਤੋਂ 11 ਹਜ਼ਾਰ ਫੁੱਟ ਦੀ ਉਚਾਈ 'ਤੇ ਹੈ।  ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਐੱਲ.ਏ.ਸੀ. 'ਤੇ ਮੌਜੂਦਾਂ ਹਾਲਾਤ ਦਾ ਜਾਇਜ਼ਾ ਲਿਆ ਹੈ। ਇਸ ਖੇਤਰ 'ਚ ਕੰਟਰੋਲ ਸਰਹੱਦ ਰੇਖਾ 'ਤੇ ਭਾਰਤ ਤੇ ਚੀਨ 'ਚ ਸੱਤ ਹਫ਼ਤਿਆਂ ਤੋਂ ਤਣਾਅ ਜਾਰੀ ਹੈ।

PM Modi Address To Soldiers In Ladakh ਲੇਹ 'ਚ ਗਰਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਹਾਦਰੀ ਹੀ ਸ਼ਾਂਤੀ ਦੀ ਪੂਰਵ ਸ਼ਕਤੀ ਹੁੰਦੀ ਹੈ

ਇਸ ਦੌਰਾਨ ਪੀਐੱਮ ਮੋਦੀ ਲੇਹ ਦੇ ਵਾਰ ਮੈਮਰੋਲੀਅਰ ਹਾਲ ਆਫ ਫੈਮ ਪਹੁੰਚੇ ਤੇ ਉੱਥੇ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।ਉਨ੍ਹਾਂ ਨੇ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਆਪਣੀ ਵਾਣੀ ਨਾਲ ਤੁਹਾਡੀ ਜੈ ਬੋਲਦਾ ਹਾਂ। ਜਵਾਨਾਂ ਨੇ ਜੋ ਵੀਰਤਾ ਵਿਖਾਈ, ਉਸ ਨਾਲ ਦੁਨੀਆ 'ਚ ਵੀਰਤਾ ਦਾ ਸੰਦੇਸ਼ ਗਿਆ। ਹਰ ਦੇਸ਼ ਵਾਸੀ ਦੀ ਛਾਤੀ ਫ਼ਕਰ ਨਾਲ ਫੁੱਲੀ ਹੋਈ ਹੈ।

PM Modi Address To Soldiers In Ladakh ਲੇਹ 'ਚ ਗਰਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਹਾਦਰੀ ਹੀ ਸ਼ਾਂਤੀ ਦੀ ਪੂਰਵ ਸ਼ਕਤੀ ਹੁੰਦੀ ਹੈ

ਇਸ ਦੌਰਾਨ ਉਨ੍ਹਾਂ ਨੇ ਲੇਹ 'ਚ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਲਵਾਨ ਘਾਟੀ ਸਾਡੀ ਹੈ। ਲੱਦਾਖ ਦਾ ਪੂਰਾ ਹਿੱਸਾ ਭਾਰਤ ਦੇ ਮਾਨ-ਸਨਮਾਨ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋ ਦੇਸ਼ ਦੀ ਸੁੱਰਖਿਆਂ ਆਪਣੇ ਹੱਥਾਂ 'ਚ ਹੈ ,ਸਾਡੇ ਮਜ਼ਬੂਤ ਇਰਾਦਿਆ ਵਿੱਚ ਹੈ ਤਾਂ ਸਿਰਫ ਮੈਨੂੰ ਹੀ ਨਹੀਂ ਬਲਕਿ ਸਾਰੇ ਦੇਸ਼ ਦਾ ਅਟੁੱਟ ਵਿਸ਼ਵਾਸ ਹੈ ਅਤੇ ਦੇਸ਼ ਅਰਾਮ ਹੈ। ਤੁਹਾਡੀਆਂ ਬਾਹਾਂ ਚਟਾਨਾਂ ਜਿੰਨੀਆਂ ਮਜ਼ਬੂਤ ਹਨ , ਜੋ ਤੁਹਾਡੇਆਲੇ ਦੁਆਲੇ ਹਨ। ਤੁਹਾਡੀ ਇੱਛਾ ਸ਼ਕਤੀ ਆਲੇ ਦੁਆਲੇ ਦੇ ਪਹਾੜਾਂ ਦੀ ਤਰ੍ਹਾਂ ਅਸਪਸ਼ਟ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ,ਤੁਹਾਡੀ ਹਿੰਮਤ, ਬਹਾਦਰੀ ਅਤੇ ਭਾਰਤ ਮਾਤਾ ਦੇ ਸਨਮਾਨ ਨੂੰ ਬਚਾਉਣ ਲਈ ਤੁਹਾਡਾ ਸਮਰਪਣ ਬੇਮਿਸਾਲ ਹੈ। ਮੁਸ਼ਕਲ ਸਥਿਤੀਆਂ ਵਿੱਚ ਕਿਹੜੀ ਉਚਾਈ 'ਤੇ ਤੁਸੀਂ ਭਾਰਤ ਮਾਤਾ ਦੀ ਢਾਲ ਬਣ ਕੇ ਉਸਦੀ ਰੱਖਿਆ ,ਉਸਦੀ ਸੇਵਾ ਕਰਦੇ ਹਨ। ਪੂਰੀ ਦੁਨੀਆ ਵਿਚ ਕੋਈ ਮੁਕਾਬਲਾ ਨਹੀਂ ਕਰ ਸਕਦਾ। ਪੀ.ਐੱਮ. ਮੋਦੀ ਨੇ ਕਿਹਾ ਕਿ ਲੱਦਾਖ ਨੇ ਵੰਡ ਦੀ ਹਰ ਕੋਸ਼ਿਸ਼ ਨੂੰ ਅਸਫ਼ਲ ਕੀਤਾ ਹੈ, ਇੱਥੋਂ ਦੇ ਨਾਗਰਿਕ ਹਰ ਖੇਤਰ 'ਚ ਯੋਗਦਾਨ ਦੇ ਰਹੇ ਹਨ।

-PTCNews

Related Post