ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੋਰੋਨਾ ਵਾਇਰਸ ਦੇ ਚੱਲਦਿਆਂ ਬੰਗਲਾ ਦੇਸ਼ ਦਾ ਦੌਰਾ ਰੱਦ

By  Shanker Badra March 9th 2020 05:44 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੋਰੋਨਾ ਵਾਇਰਸ ਦੇ ਚੱਲਦਿਆਂ ਬੰਗਲਾ ਦੇਸ਼ ਦਾ ਦੌਰਾ ਰੱਦ:ਨਵੀਂ ਦਿੱਲੀ : ਚੀਨ ਤੋਂ ਪੂਰੀ ਦੁਨੀਆ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਕੋਰੋਨਾ ਵਾਇਰਸ ਦਾ ਅਸਰ ਭਾਰਤ ਦੇ ਸਰਕਾਰੀ ਪ੍ਰੋਗਰਾਮਾਂ ਉੱਤੇ ਵੀ ਵਿਖਾਈ ਦੇਣ ਲੱਗਾ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਦੁਨੀਆ ਭਾਰ 'ਚ ਫੈਲੇ ਕੋਰੋਨਾ ਵਾਇਰਸ ਦੇ ਚਲਦਿਆਂ ਕਈ ਦੌਰੇ ਰੱਦ ਕਰ ਦਿੱਤੇ ਹਨ। ਬੰਗਲਾਦੇਸ਼ ਨੇ ਸ਼ੇਖ਼ ਮੁਜੀਬ -ਉਰ -ਰਹਿਮਾਨ ਦੀ ਜਯੰਤੀ ਦਾ ਸ਼ਤਾਬਦੀ ਸਮਾਰੋਹ ਰੱਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮਾਰੋਹ ਦੇ ਮੁੱਖ ਬੁਲਾਰੇ ਸਨ।

ਇਸ ਪ੍ਰੋਗਰਾਮ ’ਚ ਨਰਿੰਦਰ ਮੋਦੀ ਹੀ ਮੁੱਖ ਬੁਲਾਰੇ ਸਨ ਤੇ ਹੁਣ ਉਨ੍ਹਾਂ ਦਾ ਬੰਗਲਾਦੇਸ਼ ਦੌਰਾ ਰੱਦ ਹੋ ਗਿਆ ਹੈ। ਇਸੇ ਹਫ਼ਤੇ ਬੰਗਲਾਦੇਸ਼ ਦੀ ਸੰਸਦ ਦੇ ਸਪੀਕਰ ਸ਼ਿਰੀਨੀ ਸ਼ਰਮਿਨ ਚੌਧਰੀ ਨੇ ਵੀ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਸੱਦੇ ਉੱਤੇ 18 ਮੈਂਬਰੀ ਵਫ਼ਦ ਨਾਲ ਭਾਰਤ ਆਉਣਾ ਸੀ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਉਂਦੀ 17 ਮਾਰਚ ਨੂੰ ਬੰਗਲਾਦੇਸ਼ ਦੇ ਸਮਾਰੋਹ ’ਚ ਭਾਗ ਲੈਣਾ ਸੀ। ਜਸ਼ਨ ਕਮੇਟੀ ਦੇ ਚੇਅਰਮੈਨ ਕਮਾਲ ਅਬਦੁਲ ਚੌਧਰੀ ਨੇ ਬੰਗਲਾਦੇਸ਼ ਸਰਕਾਰ ਦੇ ਇਸ ਫ਼ੈਸਲੇ ਨੂੰ ਰੱਦ ਕਰਨ ਦੀ ਜਾਣਕਾਰੀ ਦਿੱਤੀ। ਇਸੇ ਮਹੀਨੇ ਬ੍ਰਸੱਲਜ਼ ’ਚ ਪ੍ਰਧਾਨ ਮੰਤਰੀ ਮੋਦੀ ਨੇ ਯੂਰੋਪੀਅਨ ਯੂਨੀਅਨ ਦੇ ਸੰਮੇਲਨ ’ਚ ਭਾਗ ਲੈਣ ਜਾਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਉਹ ਦੌਰਾ ਵੀ ਰੱਦ ਕਰਨਾ ਪਿਆ ਹੈ।

-PTCNews

Related Post