ਰਾਜ ਸਭਾ 'ਚ ਭਾਵੁਕ ਹੋਏ ਪ੍ਰਧਾਨ ਮੰਤਰੀ ਮੋਦੀ, ਗ਼ੁਲਾਮ ਨਬੀ ਆਜ਼ਾਦ ਲਈ ਕਹੀ ਵੱਡੀ ਗੱਲ

By  Jagroop Kaur February 9th 2021 12:27 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਰਾਜ ਸਭਾ ਨੂੰ ਸੰਬੋਧਿਤ ਕੀਤਾ। ਰਾਜ ਸਭਾ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਭਾਵੁਕ ਹੋ ਗਏ। ਦਰਅਸਲ ਜੰਮੂ-ਕਸ਼ਮੀਰ ਦੇ 4 ਰਾਜ ਸਭਾ ਸੰਸਦ ਮੈਂਬਰਾਂ ਦਾ ਕਾਰਜਕਾਲ ਖਤਮ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਸਮੇਤ 4 ਸੰਸਦ ਮੈਂਬਰਾਂ ਨੂੰ ਅੱਜ ਸਦਨ ’ਚ ਵਿਦਾਈ ਦਿੱਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਗੁਲਾਮ ਨਬੀ ਆਜ਼ਾਦ ਦੀ ਤਾਰੀਫ਼ ਕੀਤੀ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਪਾਰਟੀ ਅਤੇ ਦੇਸ਼ ਬਾਰੇ ਸੋਚਦੇ ਸਨ|

ਉਨ੍ਹਾਂ ਦੀ ਥਾਂ ਭਰਨਾ ਕਿਸੇ ਲਈ ਵੀ ਮੁਸ਼ਕਲ ਹੋਵੇਗਾ। ਦੱਸ ਦੇਈਏ ਕਿ ਰਾਜ ਸਭਾ ’ਚ ਕੁੱਲ 4 ਸੰਸਦ ਮੈਂਬਰਾਂ ਨੂੰ ਵਿਦਾਈ ਦਿੱਤੀ ਗਈ। ਗੁਲਾਮ ਨਬੀ ਆਜ਼ਾਦ ਤੋਂ ਇਲਾਵਾ ਨਾਜ਼ਿਰ ਅਹਿਮਦ, ਸ਼ਮਸ਼ੇਰ ਸਿੰਘ ਅਤੇ ਮੀਰ ਮੁਹੰਮਦ ਅੱਜ ਰਾਜ ਸਭਾ ਤੋਂ ਵਿਦਾਈ ਲੈ ਰਹੇ ਹਨ। ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਵਿਰੋਧੀ ਧਿਰ ਨੂੰ ਆਪਣਾ ਪਰਿਵਾਰ ਮੰਨਿਆ। ਗੁਲਾਮ ਨਬੀ ਆਜ਼ਾਦ ਦਾ 28 ਸਾਲ ਦਾ ਕਾਰਜਕਾਲ ਸ਼ਲਾਘਾਯੋਗ ਹੈ।

ਪੜ੍ਹੋ ਹੋਰ ਖ਼ਬਰਾਂ : ਪ੍ਰਧਾਨ ਮੰਤਰੀ ਨੇ ਕਿਹਾ – MSP ਸੀ, ਹੈ ਅਤੇ ਰਹੇਗਾ , ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ 

PM Modi got Emotional

ਪੜ੍ਹੋ ਹੋਰ ਖ਼ਬਰਾਂ :ਅੰਦੋਲਨ ਨੂੰ ਨਵੀਂ ਲੀਹ ਦੇਵੇਗੀ ਪੰਜਾਬ ‘ਚ ਹੋਣ ਵਾਲੀ ਮਹਾਪੰਚਾਇਤ

ਇਕ ਅੱਤਵਾਦੀ ਘਟਨਾ ਬਾਰੇ ਗੁਲਾਮ ਨਬੀ ਆਜ਼ਾਦ ਨਾਲ ਫੋਨ ’ਤੇ ਹੋਈ ਗੱਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਸਦਨ ’ਚ ਭਾਵੁਕ ਹੋ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਯਾਤਰੀਆਂ ’ਤੇ ਜਦੋਂ ਅੱਤਵਾਦੀਆਂ ਨੇ ਹਮਲਾ ਕੀਤਾ, ਸਭ ਤੋਂ ਪਹਿਲਾਂ ਗੁਲਾਮ ਜੀ ਦਾ ਉਨ੍ਹਾਂ ਨੂੰ ਫੋਨ ਆਇਆ। ਉਹ ਫੋਨ ਸਿਰਫ ਸੂਚਨਾ ਦੇਣ ਲਈ ਨਹੀਂ ਸੀ, ਫੋਨ ’ਤੇ ਆਜ਼ਾਦ ਦੇ ਹੰਝੂ ਰੁੱਕ ਨਹੀਂ ਰਹੇ ਸਨ।

Image result for emotional modi in rajya sabha

ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਨਾਮਜਦ ਦੀਪ ਸਿੱਧੂ ਚੜ੍ਹਿਆ ਪੁਲਿਸ ਅੜਿੱਕੇ

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਸ ਸਮੇਂ ਪ੍ਰਣਬ ਮੁਖਰਜੀ ਰੱਖਿਆ ਮੰਤਰੀ ਸਨ, ਤਾਂ ਉਨ੍ਹਾਂ ਤੋਂ ਫ਼ੌਜ ਦੇ ਹਵਾਈ ਜਹਾਜ਼ ਦੀ ਵਿਵਸਥਾ ਦੀ ਮੰਗ ਕੀਤੀ। ਉਸੇ ਦੌਰਾਨ ਏਅਰਪੋਰਟ ਤੋਂ ਹੀ ਗੁਲਾਮ ਨਬੀ ਆਜ਼ਾਦ ਨੇ ਫੋਨ ਕੀਤਾ, ਜਿਵੇਂ ਆਪਣੇ ਪਰਿਵਾਰ ਦੇ ਮੈਂਬਰ ਦੀ ਚਿੰਤਾ ਕੀਤੀ ਜਾਂਦੀ ਹੈ, ਉਂਝ ਹੀ ਆਜ਼ਾਦ ਜੀ ਨੇ ਉਨ੍ਹਾਂ ਦੀ ਚਿੰਤਾ ਕੀਤੀ।

Image result for emotional modi in rajya sabha

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਅੱਗੇ ਕਿਹਾ ਕਿ ਸੱਤਾ ਜ਼ਿੰਦਗੀ ਵਿਚ ਆਉਂਦੀ-ਜਾਂਦੀ ਹੈ, ਉਸ ਨੂੰ ਕਿਵੇਂ ਪਚਾਉਣਾ ਹੈ, ਉਹ ਗੁਲਾਮ ਨਬੀ ਆਜ਼ਾਦ ਜੀ ਤੋਂ ਸਿੱਖਣ ਨੂੰ ਮਿਲਦਾ ਹੈ। ਮੋਦੀ ਨੇ ਦੱਸਿਆ ਕਿ ਇਕ ਦੋਸਤ ਦੇ ਰੂਪ ਵਿਚ ਮੈਂ ਆਜ਼ਾਦ ਜੀ ਦਾ ਬਹੁਤ ਆਦਰ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜੋ ਸੰਸਦ ਮੈਂਬਰ ਅੱਜ ਵਿਦਾਈ ਲੈ ਰਹੇ ਹਨ, ਉਨ੍ਹਾਂ ਲਈ ਹਮੇਸ਼ਾ ਉਨ੍ਹਾਂ ਦੇ ਦੁਆਰ ਖੁੱਲ੍ਹੇ ਹਨ।

Related Post