PM Modi in Germany: ਮੋਦੀ ਅੱਜ 48ਵੇਂ ਜੀ-7 ਸੰਮੇਲਨ ਵਿੱਚ ਹੋਣਗੇ ਸ਼ਾਮਿਲ

By  Pardeep Singh June 27th 2022 10:26 AM

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਦੇ 48ਵੇਂ ਸਿਖਰ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਜਰਮਨੀ ਦੇ ਮਿਊਨਿਖ ਪਹੁੰਚ ਗਏ ਹਨ। ਪੀਐਮ ਮੋਦੀ ਅੱਜ ਜਰਮਨੀ ਦੇ ਮਿਊਨਿਖ ਵਿੱਚ ਹੋਣ ਵਾਲੀ ਜੀ-7 ਬੈਠਕ ਵਿੱਚ ਹਿੱਸਾ ਲੈਣਗੇ। ਇਸ ਬੈਠਕ ਵਿੱਚ ਕਈ ਅਹਿਮ ਮੁੱਦਿਆ ਉੱਤੇ ਚਰਚਾ ਹੋਵੇਗੀ।

'Mann Ki Baat': Start-ups to sports, youth ready to touch sky, says PM Modi  ਦੁਨੀਆ ਦੀਆਂ 7 ਸਭ ਤੋਂ ਵੱਡੀਆਂ ਅਤੇ ਵਿਕਸਤ ਅਰਥਵਿਵਸਥਾਵਾਂ ਦੇ ਸੰਗਠਨ ਦੀ ਬੈਠਕ 'ਚ ਪੀ.ਐੱਮ.ਮੋਦੀ ਗਲੋਬਲ ਵਾਤਾਵਰਣ ਪਰਿਵਰਤਨ ਦੇ ਨਾਲ-ਨਾਲ ਜਲਵਾਯੂ ਪਰਿਵਰਤਨ 'ਤੇ ਚਰਚਾ ਕਰਨਗੇ ਅਤੇ ਊਰਜਾ ਨੂੰ ਲੈ ਕੇ ਆਪਣੀ ਕਾਰਜ ਯੋਜਨਾ ਨੂੰ ਰੱਖਣਗੇ ਅਤੇ ਅੱਤਵਾਦ ਦੇ ਮੁੱਦੇ 'ਤੇ ਵੀ ਚਰਚਾ ਕਰਨਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਸਵਾਗਤ 'ਚ ਮੌਜੂਦ ਹਰ ਵਿਅਕਤੀ 'ਚ ਭਾਰਤ ਦੀ ਸੰਸਕ੍ਰਿਤੀ, ਏਕਤਾ ਅਤੇ ਭਾਈਚਾਰਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਹਰ ਗਰੀਬ ਨੂੰ 5 ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਹੈ। ਕੋਰੋਨਾ ਦੇ ਇਸ ਸਮੇਂ ਵਿੱਚ ਭਾਰਤ ਪਿਛਲੇ ਦੋ ਸਾਲਾਂ ਤੋਂ 80 ਕਰੋੜ ਗਰੀਬਾਂ ਲਈ ਮੁਫਤ ਅਨਾਜ ਯਕੀਨੀ ਬਣਾ ਰਿਹਾ ਹੈ।

ਇਹ ਵੀ ਪੜ੍ਹੋ:Punjab Board result 2022: ਅੱਜ ਜਾਰੀ ਹੋ ਸਕਦੇ ਹਨ 12ਵੀਂ ਕਲਾਸ ਦੇ ਨਤੀਜੇ, ਲਿੰਕ ਰਾਹੀਂ ਕਰੋ ਚੈੱਕ

-PTC News

Related Post