PM ਮੋਦੀ ਨੇ ਯੂਪੀ 'ਚ 341 ਕਿਲੋਮੀਟਰ ਲੰਬੇ Purvanchal Expressway ਦਾ ਕੀਤਾ ਉਦਘਾਟਨ

By  Riya Bawa November 16th 2021 03:12 PM

Purvanchal Expressway Inauguration: ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 341 ਕਿਲੋਮੀਟਰ ਲੰਬੇ ਪੂਰਵਾਂਚਲ ਐਕਸਪ੍ਰੈਸਵੇਅ ਦਾ ਉਦਘਾਟਨ ਕਰਨ ਪੁੱਜੇ ਹਨ। ਪੀਐਮ ਮੋਦੀ ਭਾਰਤੀ ਹਵਾਈ ਸੈਨਾ ਦੇ ਕਾਰਗੋ ਜਹਾਜ਼ C-130J ਹਰਕਿਊਲਸ ਤੋਂ ਦੁਪਹਿਰ ਇੱਕ ਵਜੇ ਇਸ ਐਕਸਪ੍ਰੈਸ ਵੇਅ 'ਤੇ ਬਣੀ ਹਵਾਈ ਪੱਟੀ 'ਤੇ ਪਹੁੰਚੇ। ਉਨ੍ਹਾਂ ਦਾ ਸਵਾਗਤ ਕਰਨ ਲਈ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਮੌਜੂਦ ਸਨ।

Over 300km, 6 lanes: All about Purvanchal Expressway PM Modi will inaugurate today | Latest News India - Hindustan Times

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਐਕਸਪ੍ਰੈਸ ਵੇਅ 22 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ, ਜੋ ਆਉਣ ਵਾਲੇ ਸਮੇਂ ਵਿੱਚ ਲੱਖਾਂ ਕਰੋੜਾਂ ਰੁਪਏ ਦੇ ਨਿਵੇਸ਼ ਦਾ ਮਾਧਿਅਮ ਬਣ ਜਾਵੇਗਾ। ਪੂਰਵਾਂਚਲ ਐਕਸਪ੍ਰੈਸਵੇਅ ਦੀ ਖਾਸੀਅਤ ਇਹ ਹੈ ਕਿ ਇਹ ਨਾ ਸਿਰਫ਼ 9 ਜ਼ਿਲ੍ਹਿਆਂ ਨੂੰ ਜੋੜੇਗਾ, ਸਗੋਂ ਇਹ ਐਕਸਪ੍ਰੈਸਵੇਅ ਲਖਨਊ ਨੂੰ ਉਨ੍ਹਾਂ ਸ਼ਹਿਰਾਂ ਨਾਲ ਵੀ ਜੋੜੇਗਾ, ਜਿਨ੍ਹਾਂ ਵਿੱਚ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ।

 

ਪਹਿਲਾਂ ਯੂਪੀ ਵਰਗੇ ਵਿਸ਼ਾਲ ਸੂਬੇ ਵਿੱਚ ਇੱਕ ਸ਼ਹਿਰ ਦੂਜੇ ਸ਼ਹਿਰ ਤੋਂ ਦੂਰ ਰਹਿੰਦਾ ਸੀ। ਪੂਰਵਾਂਚਲ ਦੇ ਲੋਕਾਂ ਲਈ ਭਾਵੇਂ ਲਖਨਊ ਪਹੁੰਚਣਾ ਮਹਾਭਾਰਤ ਜਿੱਤਣ ਵਰਗਾ ਸੀ ਪਰ ਹੁਣ ਆਵਾਜਾਈ ਬਹੁਤ ਆਸਾਨ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਨੂੰ ਸੜਕਾਂ ਨਾਲ ਜੋੜਿਆ ਗਿਆ ਹੈ।

2017 ਤੋਂ ਪਹਿਲਾਂ ਸੂਬੇ ਵਿੱਚ ਕੋਈ ਸੜਕ ਨਹੀਂ ਸੀ। ਬਿਜਲੀ ਦੇ ਕੱਟ ਅਕਸਰ ਲੱਗੇ ਰਹਿੰਦੇ ਸਨ ਪਰ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਸੂਬਾ ਵਿਕਾਸ ਦੀ ਰਾਹ 'ਤੇ ਅੱਗੇ ਵੱਧ ਰਿਹਾ ਹੈ ਅਤੇ ਕਾਨੂੰਨ ਵਿਵਸਥਾ ਵੀ ਸੁਧਰੀ ਹੈ ਪਰ ਹੁਣ ਜਿਸ ਤਰ੍ਹਾਂ ਨਾਲ ਯੂ.ਪੀ 'ਚ ਵਿਕਾਸ ਹੋ ਰਿਹਾ ਹੈ, ਉਸ ਤੋਂ ਸਾਫ ਹੈ ਕਿ ਯੂ.ਪੀ. ਬਦਲ ਰਿਹਾ ਹੈ। ਪਹਿਲਾਂ ਬਿਜਲੀ ਦੇ ਕਿੰਨੇ ਕੱਟ ਲੱਗਦੇ ਸਨ, ਕੌਣ ਭੁੱਲ ਸਕਦਾ ਹੈ ਕਿ ਯੂਪੀ ਵਿੱਚ ਕਾਨੂੰਨ ਵਿਵਸਥਾ ਕੀ ਸੀ, ਇੱਥੇ ਮੈਡੀਕਲ ਸਹੂਲਤਾਂ ਦਾ ਕੀ ਪ੍ਰਬੰਧ ਸੀ।

-PTC News

Related Post