"ਮਨ ਕੀ ਬਾਤ" 'ਚ ਬੋਲੇ PM ਮੋਦੀ, ਪਾਣੀ ਨੂੰ ਬਚਾਉਣ ਲਈ ਦਿੱਤੇ ਇਹ 3 ਸੁਝਾਅ

By  Jashan A June 30th 2019 12:02 PM -- Updated: June 30th 2019 12:06 PM

"ਮਨ ਕੀ ਬਾਤ" 'ਚ ਬੋਲੇ PM ਮੋਦੀ, ਪਾਣੀ ਨੂੰ ਬਚਾਉਣ ਲਈ ਦਿੱਤੇ ਇਹ 3 ਸੁਝਾਅ,ਨਵੀਂ ਦਿੱਲੀ: ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਅੱਜ ਲੋਕਸਭਾ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਦੇਸ਼ ਵਾਸੀਆਂ ਨੂੰ ਮਨ ਕੀ ਬਾਤ ਪ੍ਰੋਗਰਾਮ ਜ਼ਰੀਏ ਸੰਬੋਧਿਤ ਕੀਤਾ। ਮਨ ਕੀ ਬਾਤ ਦਾ ਇਹ ਪ੍ਰੋਗਰਾਮ ਲਗਭਗ ਚਾਰ ਮਹੀਨੇ ਬਾਅਦ ਹੋਇਆ।

ਦੇਸ਼ਵਾਸੀਆਂ ਨੂੰ ਮੇਰਾ ਦੂਜਾ ਅਨੁਰੋਧ ਹੈ- ਸਾਡੇ ਦੇਸ਼ ਵਿੱਚ ਪਾਣੀ ਦੇ ਹਿਫਾਜ਼ਤ ਲਈ ਕਈ ਪਰੰਪਰਿਕ ਤੌਰ - ਤਰੀਕੇ ਸਦੀਆਂ ਤੋਂ ਵਰਤੋ ਵਿੱਚ ਲਿਆਏ ਜਾ ਰਹੇ ਹਨ। ਪਾਣੀ ਨੂੰ ਬਚਾਉਣ ਦੀ ਦਿਸ਼ਾ 'ਚ ਮਹੱਤਵਪੂਰਣ ਯੋਗਦਾਨ ਦੇਣ ਵਾਲੇ ਵਿਅਕਤੀਆਂ ਦਾ, ਆਪ ਸੇਵੀ ਸੰਸਥਾਵਾਂ ਦਾ,ਅਤੇ ਇਸ ਖੇਤਰ ਵਿੱਚ ਕੰਮ ਕਰਣ ਵਾਲੇ ਹਰ ਕਿਸੇ ਦਾ , ਉਨ੍ਹਾਂ ਦੀ ਜੋ ਜਾਣਕਾਰੀ ਹੈ, ਉਸ ਨੂੰ ਤੁਸੀ # JanShakti4JalShakti ਦੇ ਨਾਲ ਸ਼ੇਅਰ ਕਰੋ ਤਾਂਕਿ ਉਨ੍ਹਾਂ ਦਾ ਇੱਕ ਡਾਟਾਬੇਸ ਬਣਾਇਆ ਜਾ ਸਕੇ।

ਉਥੇ ਹੀ ਮੋਦੀ ਨੇ ਕਿਹਾ ਜਦੋਂ ਦੇਸ਼ ਵਿਚ ਐਮਰਜੈਂਸੀ ਲਾਈ ਗਈ ਉਦੋਂ ਉਸ ਦਾ ਵਿਰੋਧ ਸਿਰਫ ਸਿਆਸੀ ਦਾਇਰੇ ਤਕ ਸੀਮਤ ਨਹੀਂ ਰਿਹਾ ਸੀ, ਰਾਜਨੇਤਾਵਾਂ ਤਕ ਸੀਮਤ ਨਹੀਂ ਰਿਹਾ, ਜਨ-ਜਨ ਦੇ ਦਿਲ ਵਿਚ ਇਕ ਗੁੱਸਾ ਸੀ।ਭਾਰਤ ਮਾਣ ਨਾਲ ਕਹਿ ਸਕਦਾ ਹੈ ਕਿ ਸਾਡੇ ਲਈ, ਕਾਨੂੰਨ ਨਿਯਮਾਂ ਤੋਂ ਪਰ੍ਹੇ ਲੋਕਤੰਤਰ ਸਾਡੇ ਸਸਕਾਰ ਹਨ, ਲੋਕਤੰਤਰ ਸਾਡਾ ਸੱਭਿਆਚਾਰ ਹੈ, ਲੋਕਤੰਤਰ ਸਾਡੀ ਵਿਰਾਸਤ ਹੈ।

ਭਾਰਤ ਵਿਚ 2019 ਦੀਆਂ ਲੋਕ ਸਭਾ ਚੋਣਾਂ 'ਚ 61 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਵੋਟਾਂ ਪਾਈਆਂ। ਇਹ ਗਿਣਤੀ ਸਾਨੂੰ ਬਹੁਤ ਹੀ ਆਮ ਲੱਗ ਰਹੀ ਹੈ ਪਰ ਜੇਕਰ ਦੁਨੀਆ ਦੇ ਹਿਸਾਬ ਨਾਲ ਮੈਂ ਕਹਾਂ ਚੀਨ ਨੂੰ ਅਸੀਂ ਛੱਡ ਦੇਈਏ ਤਾਂ ਭਾਰਤ 'ਚ ਦੁਨੀਆ ਦੇ ਕਿਸੇ ਵੀ ਦੇਸ਼ ਦੀ ਆਬਾਦੀ ਤੋਂ ਜ਼ਿਆਦਾ ਲੋਕਾਂ ਨੇ ਵੋਟਿੰਗ ਕੀਤੀ ਸੀ।

-PTC News

Related Post