ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਅੱਜ ਚੁੱਕਣਗੇ ਸਹੁੰ , ਦਿੱਲੀ ਪੁੱਜੇ ਕਈ ਵਿਦੇਸ਼ੀ ਆਗੂ ਤੇ ਫ਼ਿਲਮੀ ਸਟਾਰ

By  Shanker Badra May 30th 2019 05:11 PM

ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਅੱਜ ਚੁੱਕਣਗੇ ਸਹੁੰ , ਦਿੱਲੀ ਪੁੱਜੇ ਕਈ ਵਿਦੇਸ਼ੀ ਆਗੂ ਤੇ ਫ਼ਿਲਮੀ ਸਟਾਰ:ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਮਗਰੋਂ ਨਰਿੰਦਰ ਮੋਦੀ ਅੱਜ ਸ਼ਾਮ ਸੱਤ ਵਜੇ ਦੂਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।ਰਾਸ਼ਟਰਪਤੀ ਭਵਨ 'ਚ ਹੋਣ ਵਾਲੇ ਇਸ ਸਮਾਗਮ 'ਚ ਪ੍ਰਧਾਨ ਮੰਤਰੀ ਨਾਲ-ਨਾਲ ਉਨ੍ਹਾਂ ਦਾ ਮੰਤਰੀ ਮੰਡਲ ਵੀ ਸਹੁੰ ਚੁੱਕੇਗਾ।ਹਾਲਾਂਕਿ ਸਭ ਦੀਆਂ ਨਜ਼ਰਾਂ ਇਸ 'ਤੇ ਹੋਣਗੀਆਂ ਕਿ ਗ੍ਰਹਿ, ਰੱਖਿਆ, ਵਿੱਤ ਅਤੇ ਵਿਦੇਸ਼ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇਗੀ ਪਰ ਜਿਨ੍ਹਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਉਹ ਅੱਜ ਸ਼ਾਮ 4.30 ਵਜੇ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ ਵਿਖੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ।

PM Modi oath taking ceremony Foreign Leaders And Film stars Reached Delhi ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਅੱਜ ਚੁੱਕਣਗੇ ਸਹੁੰ , ਦਿੱਲੀ ਪੁੱਜੇ ਕਈ ਵਿਦੇਸ਼ੀ ਆਗੂ ਤੇ ਫ਼ਿਲਮੀ ਸਟਾਰ

ਇਸ ਸਮਾਗਮ 'ਚ ਸ਼ਾਮਲ ਹੋਣ ਲਈ ਆਗੂਆਂ ਦਾ ਆਉਣਾ ਜਾਰੀ ਹੈ।ਜਿਸ ਦੇ ਲਈ ਥਾਈਲੈਂਡ ਤੋਂ ਵਿਸ਼ੇਸ਼ ਰਾਜਦੂਤ ਗ੍ਰਿਸਾਡ ਬੂਨਰੇਕ , ਮੌਰੀਸ਼ਸ ਦੇ ਪ੍ਰਧਾਨ ਮੰਤਰੀ , ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ,ਕਿਰਗਿਸਤਾਨ ਦੇ ਰਾਸ਼ਟਰਪਤੀ ਸੁਰੂਨਬੇ ਜੀਨਬੇਕੋਵ ਅਤੇ ਨੇਪਾਲ ਦੇ ਰਾਸ਼ਟਰਪਤੀ ਕੇ.ਪੀ. ਸ਼ਰਮਾ ਓਲੀ ਦਿੱਲੀ ਪਹੁੰਚ ਗਏ ਹਨ।ਇਸ ਤੋਂ ਇਲਾਵਾ ਨਿਰਮਾਤਾ ਅਤੇ ਅਦਾਕਾਰ ਜਿਤੇਂਦਰ ਦਿੱਲੀ ਪਹੁੰਚੇ ਹਨ।ਮੋਦੀ ਦੇ ਸਹੁੰ ਚੁੱਕ ਸਮਾਗਮ 'ਚ 8000 ਮਹਿਮਾਨਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

PM Modi oath taking ceremony Foreign Leaders And Film stars Reached Delhi ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਅੱਜ ਚੁੱਕਣਗੇ ਸਹੁੰ , ਦਿੱਲੀ ਪੁੱਜੇ ਕਈ ਵਿਦੇਸ਼ੀ ਆਗੂ ਤੇ ਫ਼ਿਲਮੀ ਸਟਾਰ

ਦੱਸਿਆ ਜਾ ਰਿਹਾ ਹੈ ਕਿ ਦੱਖਣੀ ਭਾਰਤ ਦੇ ਸੁਪਰ ਸਟਾਰ ਰਜਨੀਕਾਂਤ, ਕਮਲ ਹਾਸਨ ਵੀ ਨਰਿੰਦਰ ਮੋਦੀ ਦੇ ਸਹੁੰ ਚੁੱਕਣ ਸਮੇਂ ਮੌਜੂਦ ਰਹਿਣਗੇ।ਬਾਲੀਵੁੱਡ ਦੇ ਸੰਭਾਵੀ ਮਹਿਮਾਨਾਂ ਦੀ ਸੂਚੀ ਹਾਲੇ ਜਾਰੀ ਨਹੀਂ ਹੋਈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਬਹੁਤ ਸਾਰੇ ਫ਼ਿਲਮੀ ਸਿਤਾਰੇ ਵੀ ਮੌਜੂਦ ਰਹਿਣਗੇ।ਸਾਲ 2014 ਦੌਰਾਨ ਸਲਮਾਨ ਖ਼ਾਨ, ਅਮਿਤਾਭ ਬੱਚਨ, ਵਿਵੇਕ ਓਬਰਾਏ, ਲਤਾ ਮੰਗੇਸ਼ਕਰ ਆਦਿ ਸ਼ਾਮਲ ਹੋਏ ਸਨ।

PM Modi oath taking ceremony Foreign Leaders And Film stars Reached Delhi ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਅੱਜ ਚੁੱਕਣਗੇ ਸਹੁੰ , ਦਿੱਲੀ ਪੁੱਜੇ ਕਈ ਵਿਦੇਸ਼ੀ ਆਗੂ ਤੇ ਫ਼ਿਲਮੀ ਸਟਾਰ

ਇਸ ਦੌਰਾਨ ਪੰਜਾਬ ਦੇ ਹੁਸ਼ਿਆਰਪੁਰ ਤੋਂ ਚੋਣ ਜਿੱਤੇ ਸੋਮ ਪ੍ਰਕਾਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਅੱਜ ਮੰਤਰੀ ਵਜੋਂ ਸਹੁੰ ਚੁੱਕਣਗੇ।

-PTCNews

Related Post