PM ਮੋਦੀ ਨੇ ਫ਼ੋਨ 'ਤੇ ਸਿਰਫ਼ ਆਪਣੇ'ਮਨ ਕੀ ਬਾਤ' ਕੀਤੀ , ਚੰਗਾ ਹੁੰਦਾ ਜੇ ਕੰਮ ਦੀ ਗੱਲ ਕਰਦੇ : ਝਾਰਖੰਡ CM  

By  Shanker Badra May 7th 2021 07:58 PM

ਰਾਂਚੀ :  ਕੋਰੋਨਾ ਦੀ ਚੱਲ ਰਹੀ ਦੂਜੀ ਲਹਿਰ ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੁਝ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਗੱਲ ਕੀਤੀ ਹੈ ਅਤੇ ਮਹਾਂਮਾਰੀ ਦੀ ਸਥਿਤੀ ਜਾ ਜਾਇਜ਼ਾ ਲਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਵੀ ਫ਼ੋਨ 'ਤੇ ਗੱਲ ਕੀਤੀ ਹੈ।

PM Modi only did his 'Mann ki Baat', claims Jharkhand CM after telephonic conversation PM ਮੋਦੀ ਨੇ ਫ਼ੋਨ 'ਤੇ ਸਿਰਫ਼ ਆਪਣੇ'ਮਨ ਕੀ ਬਾਤ' ਕੀਤੀ , ਚੰਗਾ ਹੁੰਦਾ ਜੇ ਕੰਮ ਦੀ ਗੱਲ ਕਰਦੇ : ਝਾਰਖੰਡ CM

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਡਿਊਟੀ 'ਚ ਰੁੱਝੇ ASI ਨੇ ਟਾਲਿਆ ਧੀ ਦਾ ਵਿਆਹ , ਹੁਣ ਤੱਕ 1100 ਲਾਸ਼ਾਂ ਦਾ ਕੀਤਾ ਸਸਕਾਰ    

ਇਸ ਸਬੰਧੀ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਹੇਮੰਤ ਸੋਰੇਨ ਨੇ ਪ੍ਰਧਾਨ ਮੰਤਰੀਮੋਦੀ 'ਤੇ ਤੰਜ ਕੱਸ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨੇ ਇੱਕਤਰਫ਼ਾ ਸੰਵਾਦ ਕੀਤਾ। ਸੋਰੇਨ ਨੇ ਕਿਹਾ ਹੈ ਕਿ ਬਿਹਤਰ ਹੁੰਦਾ ਕਿ ਜੇਕਰ PM ਮੋਦੀ ਕੰਮ ਦੀ ਗੱਲ ਕਰਦੇ ਤੇ ਕੰਮ ਦੀ ਗੱਲ ਸੁਣਦੇ।

PM Modi only did his 'Mann ki Baat', claims Jharkhand CM after telephonic conversation PM ਮੋਦੀ ਨੇ ਫ਼ੋਨ 'ਤੇ ਸਿਰਫ਼ ਆਪਣੇ'ਮਨ ਕੀ ਬਾਤ' ਕੀਤੀ , ਚੰਗਾ ਹੁੰਦਾ ਜੇ ਕੰਮ ਦੀ ਗੱਲ ਕਰਦੇ : ਝਾਰਖੰਡ CM

ਮੁੱਖ ਮੰਤਰੀ ਹੇਮੰਤ ਸੋਰੇਨ ਨੇ ਟਵੀਟ ਕੀਤਾ, 'ਅੱਜ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਫੋਨ ਕੀਤਾ। ਉਹਨਾਂ ਨੇ ਸਿਰਫ਼ ਅਪਣੇ ਮਨ ਦੀ ਗੱਲ ਕੀਤੀ। ਚੰਗਾ ਹੁੰਦਾ ਜੇਕਰ ਉਹ ਕੰਮ ਦੀ ਗੱਲ ਕਰਦੇ ਅਤੇ ਕੰਮ ਦੀ ਗੱਲ ਸੁਣਦੇ'। ਇਸ ਤੋਂ ਬਾਅਦ ਮੁੱਖ ਮੰਤਰੀ ਹੇਮੰਤ ਸੋਰੇਨ ਦਾ ਇਹ ਟਵੀਟ ਸੋਸ਼ਲ ਮੀਡਿਆ 'ਤੇ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

PM Modi only did his 'Mann ki Baat', claims Jharkhand CM after telephonic conversation PM ਮੋਦੀ ਨੇ ਫ਼ੋਨ 'ਤੇ ਸਿਰਫ਼ ਆਪਣੇ'ਮਨ ਕੀ ਬਾਤ' ਕੀਤੀ , ਚੰਗਾ ਹੁੰਦਾ ਜੇ ਕੰਮ ਦੀ ਗੱਲ ਕਰਦੇ : ਝਾਰਖੰਡ CM

ਝਾਰਖੰਡ ਦੇ ਮੁੱਖ ਮੰਤਰੀ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੁਝ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਫੋਨ 'ਤੇ ਗੱਲ ਕੀਤੀ ਸੀ। ਇਸ ਦੌਰਾਨ ਪੀਐਮ ਮੋਦੀ ਨੇ ਮੁੱਖ ਮੰਤਰੀਆਂ ਕੋਰੋਨਾ ਮਹਾਂਮਾਰੀ ਦੀ ਸਥਿਤੀ ਸਬੰਧੀ ਜਾਣਕਾਰੀ ਲਈ ਹੈ।

PM Modi only did his 'Mann ki Baat', claims Jharkhand CM after telephonic conversation PM ਮੋਦੀ ਨੇ ਫ਼ੋਨ 'ਤੇ ਸਿਰਫ਼ ਆਪਣੇ'ਮਨ ਕੀ ਬਾਤ' ਕੀਤੀ , ਚੰਗਾ ਹੁੰਦਾ ਜੇ ਕੰਮ ਦੀ ਗੱਲ ਕਰਦੇ : ਝਾਰਖੰਡ CM

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ 

ਦੱਸ  ਦੇਈਏ ਕਿ ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਹੋਰ ਵੀ ਖ਼ਤਰਨਾਕ ਹੁੰਦੀ ਜਾ ਰਹੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਾਫ਼ੀ ਚਿੰਤਾਜਨਕ ਹਾਲਤ ਪੈਦਾ ਹੋ ਗਏ ਹਨ। ਭਾਰਤ ‘ਚ ਅੰਕੜੇ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਸਾਹਮਣੇ ਆ ਰਹੇ ਹਨ। ਕੋਰੋਨਾ ਨਾਲ ਹਰ ਦਿਨ ਲੱਖਾਂ ਲੋਕ ਪਾਜ਼ੀਟਿਵ ਹੋ ਰਹੇ ਹਨ। ਕੋਰੋਨਾ ਮਰੀਜ਼ ਹਸਪਤਾਲਾਂ 'ਚ ਬੈੱਡ ਅਤੇ ਆਕਸੀਜਨ ਦੀ ਘਾਟ ਕਰਕੇ ਮਰ ਰਹੇ ਹਨ ਪਰ ਮੋਦੀ ਸਰਕਾਰ ਚੁੱਪ ਹੈ।

-PTCNews

Related Post