PM ਮੋਦੀ ਵੱਲੋਂ ਅਹਿਮਦਾਬਾਦ ਹਸਪਤਾਲ 'ਚ ਅੱਗ ਲੱਗਣ ਕਾਰਨ 8 ਲੋਕਾਂ ਦੀ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ

By  Shanker Badra August 6th 2020 01:14 PM

PM ਮੋਦੀ ਵੱਲੋਂ ਅਹਿਮਦਾਬਾਦ ਹਸਪਤਾਲ 'ਚ ਅੱਗ ਲੱਗਣ ਕਾਰਨ 8 ਲੋਕਾਂ ਦੀ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ:ਅਹਿਮਦਾਬਾਦ : ਅਹਿਮਦਾਬਾਦ ਦੇ ਨਵਰੰਗਪੁਰਾ ਇਲਾਕੇ 'ਚ ਸਥਿਤ ਕੋਵਿਡ-19 ਹਸਪਤਾਲ 'ਚ ਅੱਜ ਸਵੇਰੇ 3 ਵਜੇ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ  ,ਜਿਸ ਦੀ ਲਪੇਟ 'ਚ ਆਉਣ ਕਾਰਨ 8 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਹਸਪਤਾਲ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਵੀ ਇਲਾਜ ਚੱਲ ਰਿਹਾ ਸੀ।

PM ਮੋਦੀ ਵੱਲੋਂ ਅਹਿਮਦਾਬਾਦ ਹਸਪਤਾਲ 'ਚ ਅੱਗ ਲੱਗਣ ਕਾਰਨ 8 ਲੋਕਾਂ ਦੀ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਜਾਣਕਾਰੀ ਅਨੁਸਾਰ ਇਹ ਅੱਗ ਅੱਜ ਸਵੇਰੇ 3 ਵਜੇ ਦੇ ਕਰੀਬ ਲੱਗੀ ਸੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ। ਜਿਸ ਸਮੇਂ ਹਸਪਤਾਲ ਨੂੰ ਅੱਗ ਲੱਗੀ ਉਸ ਸਮੇਂ ਪੂਰੇ ਹਸਪਤਾਲ 'ਚ ਕੋਰੋਨਾ ਦੇ 49 ਮਰੀਜ਼ ਦਾਖਲ ਸਨ ,ਜਿਨ੍ਹਾਂ 'ਚੋਂ 10 ਮਰੀਜ਼ ਆਈ.ਸੀ.ਯੂ 'ਚ ਸਨ। ਇਸ ਅੱਗ ਦੇ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਪੰਜ ਪੁਰਸ਼ ਤੇ ਤਿੰਨ ਔਰਤ ਮਰੀਜ਼ ਹਨ, ਜੋ ਹਸਪਤਾਲ 'ਚ ਇਲਾਜ ਕਰਾ ਰਹੇ ਸਨ।

ਇਸ ਮੌਕੇ 'ਤੇ ਅਧਿਕਾਰੀਆਂ ਨੇ ਦੱਸਿਆ ਕਿ ਅਹਿਮਦਾਬਾਦ ਵਿਚ ਨਵਰੰਗਪੁਰ ਇਲਾਕੇ ਦੇ ਹਸਪਤਾਲ ਵਿਚ ਵੀਰਵਾਰ ਸਵੇਰੇ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਕੋਰੋਨਾ ਦੇ ਤਕਰੀਬਨ 35 ਹੋਰ ਮਰੀਜ਼ਾਂ ਨੂੰ ਬਚਾਅ ਲਿਆ ਗਿਆ ਤੇ ਉਨ੍ਹਾਂ ਨੂੰ ਸ਼ਹਿਰ ਦੇ ਇਕ ਹੋਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਹਸਪਤਾਲ ਦੇ ਆਈਸੀਯੂ ਵਿਭਾਗ 'ਚ ਸ਼ਾਰਟ ਸਰਕਿਟ ਦੇ ਕਾਰਨ ਅੱਗ ਲੱਗੀ ਹੈ।

PM ਮੋਦੀ ਵੱਲੋਂ ਅਹਿਮਦਾਬਾਦ ਹਸਪਤਾਲ 'ਚ ਅੱਗ ਲੱਗਣ ਕਾਰਨ 8 ਲੋਕਾਂ ਦੀ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਉੱਥੇ ਹੀ ਅੱਗ ਲੱਗਣ ਦੀ ਖ਼ਬਰ ਪਤਾ ਲੱਗਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਇੱਕ ਹਸਪਤਾਲ 'ਚ 8 ਲੋਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਅਹਿਮਦਾਬਾਦ ਦੇ ਹਸਪਤਾਲ 'ਚ ਅੱਗ ਦੀ ਲਪੇਟ 'ਚ ਆਉਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਜ਼ਖਮੀ ਹੋਏ ਲੋਕਾਂ ਨਾਲ ਮੇਰੀ ਹਮਦਰਦੀ ਹੈ, ਮੈਂ ਜਲਦੀ ਉਨ੍ਹਾਂ ਦੇ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

-PTCNews

Related Post