ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਚਲਾਉਂਦੇ ਸਨ ਚਾਹ ਦੀ ਦੁਕਾਨ, ਦੇਖੋ

By  Joshi October 8th 2017 03:49 PM

PM Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੇ ਗੁਜਰਾਤ ਦੌਰੇ 'ਤੇ ਹਨ ਅਤੇ ਇਸ ਦੌਰਾਨ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਮੋਦੀ ਆਪਣੇ ਜਨਮਸਥਾਨ ਯਾਨੀ ਕਿ ਵਡਨਗਰ ਪਹੁੰਚੇ।

PM Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਚਲਾਉਂਦੇ ਸਨ ਚਾਹ ਦੀ ਦੁਕਾਨਮੋਦੀ ਦੇ ਇਸ ਦੌਰੇ ਤੋਂ ਪਹਿਲਾਂ ਵਡਨਗਰ ਨੂੰ ਚੰਗੀ ਤਰ੍ਹਾਂ ਸਜਾਇਆ ਗਿਆ ਹੈ। ਸ਼ਨੀਵਾਰ ਸ਼ਾਮ ਨੂੰ ਹੀ ਪੂਰਾ ਵਡਨਗਰ ਰੁਸ਼ਨਾ ਰਿਹਾ ਹੈ ਅਤੇ ਮੋਦੀ ਦੇ ਇਸ ਦੌਰੇ 'ਤੇ ਉਹਨਾਂ ਦੇ ਅਤੀਤ ਨੂੰ ਵੀ ਸੰਜੋਣ ਦੀ ਕੋਸ਼ਿਸ਼ ਕੀਤੀ ਹੈ।

PM Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਚਲਾਉਂਦੇ ਸਨ ਚਾਹ ਦੀ ਦੁਕਾਨਇਸ ਮੌਕੇ ਆਪਣੇ ਸਕੂਲ ਜਾਣ ਦੇ ਚਾਹਵਾਨ ਮੋਦੀ ਦੇ ਸਕੂਲ ਨੂੰ ਚੰਗੀ ਤਰ੍ਹਾਂ ਸਜਾਇਆ ਗਿਆ ਹੈ।  ਇਸ ਤੋਂ ਇਲਾਵਾ ਮੋਦੀ ਦੇ ਆਉਣ ਦੀ ਖੁਸ਼ੀ 'ਚ ਵਡਨਗਰ ਰੇਲਵੇ ਸਟੇਸ਼ਨ ਨੂੰ ਵੀ ਬਹੁਤ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਇਹ ਉਹੀ ਰੇਲਵੇ ਸਟੇਸ਼ਨ ਹੈ ਜਿਥੇ ਮੋਦੀ ਦੇ ਪਿਤਾ ਦੀ ਚਾਹ ਦੀ ਦੁਕਾਨ ਹੁੰਦੀ ਸੀ। ਮੋਦੀ ਜਦੋਂ ਛੋਟੇ ਸੀ ਤਾਂ ਉਹ ਆਪਣੇ ਪਿਤਾ ਦੀ ਮਦਦ ਕਰਨ ਲਈ ਆਉਂਦੇ ਸਨ ਅਤੇ ਚਾਹ ਵੇਚਦੇ ਸੀ।

ਮੋਦੀ ਦੇ ਆਉਣ ਦੀ ਖੁਸ਼ੀ 'ਚ ਕੰਟੀਨ ਨੂੰ ਵੀ ਚੰਗੀ ਤਰ੍ਹਾਂ ਸਜਾਇਆ ਗਿਆ ਹੈ।  ਦੱਸਣਯੋਗ ਹੈ ਕਿ ਆਪਣੇ ਸ਼ਹਿਰ 'ਚ ਮੋਦੀ ਕਾਫੀ ਲੋਕਪ੍ਰਿਯ ਹਨ।

—PTC News

Related Post