PM ਮੋਦੀ ਨੇ 2021 ਦੀ ਕੀਤੀ ਆਖਰੀ 'ਮਨ ਕੀ ਬਾਤ', ਓਮਿਕਰੋਨ ‘ਤੇ ਬੋਲੇ, ਜਾਣੋ ਹੋਰ ਕੀ ਕਿਹਾ

By  Riya Bawa December 26th 2021 12:04 PM -- Updated: December 26th 2021 12:06 PM

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2021 ਦੇ ਆਖਰੀ ਮਨ ਕੀ ਬਾਤ ਪ੍ਰੋਗਰਾਮ ਜ਼ਰੀਏ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ। ਜਿਸ ਦੌਰਾਨ ਉਹਨਾਂ ਨੇ ਓਮਿਕਰੋਨ ਦੇ ਪ੍ਰਕੋਪ ‘ਤੇ ਬੋਲਦਿਆਂ ਕਿਹਾ ਕਿ ਸਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ, ਹਾਲਾਂਕਿ ਵਿਗਿਆਨਕ ਇਸ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਰੋਜ਼ ਨਵਾਂ ਡਾਟਾ ਮਿਲ ਰਿਹਾ ਹੈ, ਉਨ੍ਹਾਂ ਦੇ ਸੁਝਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਸਵੈ-ਜਾਗਰੂਕਤਾ, ਸਵੈ-ਅਨੁਸ਼ਾਸਨ, ਦੇਸ਼ ਕੋਲ ਕੋਰੋਨਾ ਦੇ ਇਸ ਰੂਪ ਦੇ ਵਿਰੁੱਧ ਬਹੁਤ ਤਾਕਤ ਹੈ। ਨਵੇਂ ਸਾਲ ਵਿਚ ਤੁਹਾਨੂੰ ਸਾਰਿਆਂ ਨੂੰ ਖੁਦ ਨੂੰ ਹੋਰ ਬੇਹਤਰ ਕਰਨ ਦਾ ਸੰਕਲਪ ਲੈਣਾ ਪਵੇਗਾ। ਇਹ ਪੀ. ਐੱਮ. ਮੋਦੀ ਦਾ 84ਵਾਂ ਅਤੇ ਸਾਲ ਦਾ ਆਖਰੀ ‘ਮਨ ਕੀ ਬਾਤ’ ਪ੍ਰੋਗਰਾਮ ਹੈ। ਹੋਰ ਪੜ੍ਹੋ: BSF ਨੂੰ ਮਿਲੀ ਵੱਡੀ ਸਫਲਤਾ, 100 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਕੀਤੀ ਬਰਾਮਦ PM ਮੋਦੀ ਨੇ ਕਿਹਾ ਕਿ ਲੋਕਾਂ ਨੂੰ ਕਿਤਾਬ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਇਹ ਚੰਗਾ ਟ੍ਰੈਂਡ ਹੈ। ਪ੍ਰੋਗਰਾਮ ਵਿਚ ਗ੍ਰੀਸ ਦੇ ਵਿਦਿਆਰਥੀਆਂ ਨੇ ‘ਵੰਦੇ ਮਾਤਰਮ’ ਦੇਸ਼ ਨੂੰ ਸੁਣਾਇਆ, ਜਿਸ ਦੀ ਪੀ. ਐੱਮ. ਮੋਦੀ ਨੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ‘ਆਜ਼ਾਦੀ ਦਾ ਮਹਾਉਤਸਵ’ ਸਾਨੂੰ ਆਜ਼ਾਦੀ ਲਈ ਜੰਗ ਨੂੰ ਜਾਨਣ ਦਾ ਮੌਕਾ ਦਿੰਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਚਰਚਾ ਕਰਾਂਗਾ। ਇਥੇ ਇਹ ਵੀ ਦੱਸ ਦੇਈਏ ਕਿ ਮਨ ਕੀ ਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਰਾਤ ਰਾਸ਼ਟਰ ਦੇ ਨਾਂ ਆਪਣੇ ਖਾਸ ਸੰਬੋਧਨ ਵਿਚ ਤਿੰਨ ਵੱਡੇ ਐਲਾਨ ਕੀਤੇ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਹੁਣ 15 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਕੋਰੋਨਾ ਦੀ ਵੈਕਸੀਨ ਮਿਲਣ ਜਾ ਰਹੀ ਹੈ। ਇਸ ਦੇ ਨਾਲ ਹੀ ਫਰੰਟਲਾਈਨ ਵਰਕਸ,ਹੈਲਥ ਵਰਕਰਸ ਤੇ 60 ਸਾਲ ਤੋਂ ਵੱਧ ਦੇ ਗੰਭੀਰ ਬੀਮਾਰੀ ਵਾਲਿਆਂ ਨੂੰ ਬੂਸਟਰ ਡੋਜ਼ ਦੇਣ ਦਾ ਵੀ ਐਲਾਨ ਕੀਤਾ ਹੈ। -PTC News

Related Post