PM ਮੋਦੀ ਅੱਜ ਹਰਿਆਣਾ ਦੌਰੇ 'ਤੇ, ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

By  Jashan A February 12th 2019 09:34 AM

PM ਮੋਦੀ ਅੱਜ ਹਰਿਆਣਾ ਦੌਰੇ 'ਤੇ, ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੌਰੇ 'ਤੇ ਹਨ। ਜਿਸ ਦੌਰਾਨ ਉਹ ਹਰਿਆਣਾ ਵਾਸੀਆਂ ਨੂੰ ਖਾਸ ਤੋਹਫ਼ਾ ਦੇਣ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਦਾ ਦੌਰਾ ਕਰਨਗੇ ਜਿਥੇ ਉਹ ਕੈਂਸਰ ਸੰਸਥਾਨ ਸਣੇ ਕਈ ਹੋਰ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ।

PM Narendra Modi PM ਮੋਦੀ ਅੱਜ ਹਰਿਆਣਾ ਦੌਰੇ 'ਤੇ, ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

ਮਿਲੀ ਜਾਣਕਾਰੀ ਮੁਤਾਬਕ ਮੋਦੀ ਝੱਜਰ ਜ਼ਿਲੇ ਦੇ ਬਾਦਸਾ 'ਚ ਰਾਸ਼ਟਰੀ ਕੈਂਸਰ ਸੰਸਥਾਨ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਇਹ ਸੰਸਥਾਨ ਅਖਿਲ ਭਾਰਤੀ ਆਯੂਰਵਿਗਿਆਨ ਦੇ ਝੱਜਰ ਪਰਿਸਰ 'ਚ ਬਣਿਆ ਆਧੁਨਿਕ ਕੈਂਸਰ ਹਸਪਤਾਲ ਸਹਿ ਸੋਧ ਕੇਂਦਰ ਹੋਵੇਗਾ।

ਉਥੇ ਹੀ ਪ੍ਰਧਾਨ ਮੰਤਰੀ ਵੱਲੋਂ ਹਰਿਆਣਾ ਵਾਸੀਆਂ ਨੂੰ ਕਈ ਹੋਰ ਤੋਹਫੇ ਦਿੱਤੇ ਜਾਣਗੇ।ਮੋਦੀ ਫਰੀਦਾਬਾਦ 'ਚ ਕਰਮਚਾਰੀ ਰਾਜ ਬੀਮਾ ਨਿਗਮ ( ESIC ) ਮੈਡੀਕਲ ਕਾਲਜ ਅਤੇ ਹਸਪਤਾਲ ਦਾ ਵੀ ਉਦਘਾਟਨ ਕਰਣਗੇ।ਇਹ ਉੱਤਰ ਭਾਰਤ ਦਾ ਪਹਿਲਾ ESIC ਮੈ ਡੀਕਲ ਕਾਲਜ ਅਤੇ ਹਸਪਤਾਲ ਹੋਵੇਗਾ।

-PTC News

Related Post