PM ਨਰਿੰਦਰ ਮੋਦੀ 'ਸਿਓਲ ਸ਼ਾਂਤੀ ਪੁਰਸਕਾਰ' ਨਾਲ ਸਨਮਾਨਿਤ, ਕਿਹਾ ਇਹ "ਮੇਰਾ ਨਹੀਂ ਸਗੋਂ ਭਾਰਤ ਦੀ ਜਨਤਾ ਦਾ ਸਨਮਾਨ ਹੈ"

By  Jashan A February 22nd 2019 02:57 PM

PM ਨਰਿੰਦਰ ਮੋਦੀ 'ਸਿਓਲ ਸ਼ਾਂਤੀ ਪੁਰਸਕਾਰ' ਨਾਲ ਸਨਮਾਨਿਤ, ਕਿਹਾ ਇਹ "ਮੇਰਾ ਨਹੀਂ ਸਗੋਂ ਭਾਰਤ ਦੀ ਜਨਤਾ ਦਾ ਸਨਮਾਨ ਹੈ",ਨਵੀਂ ਦਿੱਲੀ: ਅੱਜ ਦੱਖਣੀ ਕੋਰੀਆ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਲ 2018 ਲਈ ਵੱਕਾਰੀ 'ਸਿਓਲ ਸ਼ਾਂਤੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ।ਸਮਾਗਮ ਦਾ ਆਯੋਜਨ ਸਿਓਲ ਸ਼ਾਂਤੀ ਪੁਰਸਕਾਰ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਸੀ ਇਹ ਪੁਰਸਕਾਰ ਮੋਦੀ ਨੂੰ ਸਮੁੱਚੇ ਆਰਥਿਕ ਵਿਕਾਸ ਅਤੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਜ਼ਰੀਏ ਗਲੋਬਲ ਸ਼ਾਂਤੀ ਅਤੇ ਸਦਭਾਵਨਾ ਨੂੰ ਵਧਾਵਾ ਦੇਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਦਿੱਤਾ ਗਿਆ।

modi PM ਨਰਿੰਦਰ ਮੋਦੀ 'ਸਿਓਲ ਸ਼ਾਂਤੀ ਪੁਰਸਕਾਰ' ਨਾਲ ਸਨਮਾਨਿਤ, ਕਿਹਾ ਇਹ "ਮੇਰਾ ਨਹੀਂ ਸਗੋਂ ਭਾਰਤ ਦੀ ਜਨਤਾ ਦਾ ਸਨਮਾਨ ਹੈ"

ਸਨਮਾਨ ਹਾਸਿਲ ਕਰਨ ਕਰਨ ਤੋਂ ਬਾਅਦ ਮੋਦੀ ਨੇ ਕਿਹਾ ਕਿ ਇਹ "ਮੇਰਾ ਨਹੀਂ ਸਗੋਂ ਭਾਰਤ ਦੀ ਜਨਤਾ ਦਾ ਸਨਮਾਨ ਹੈ" ਇਹ 1.3 ਅਰਬ ਲੋਕਾਂ ਦੀ ਮਿਹਨਤ ਦਾ ਫਲ ਹੈ।

ਇਸ ਦੌਰਾਨ ਉਹਨਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰ ਵੀ ਕਿਹਾ ਹੈ ਕਿ ਇਹ ਸਨਮਾਨ ਭਾਰਤ ਦੀ ਜਨਤਾ ਦਾ ਸਨਮਾਨ ਹੈ। ਉੱਥੇ ਅੱਜ ਪ੍ਰਧਾਨ ਮੰਤਰੀ ਮੋਦੀ ਰਾਸ਼ਟਰੀ ਸਹੀਦ ਸਮਾਰਕ ਪਹੁੰਚੇ, ਜਿੱਥੇ ਉਨ੍ਹਾਂ ਨੇ ਕੋਰੀਆਈ ਯੁੱਧ ਵਿਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ।

-PTC News

Related Post