ਇਹਨਾਂ ਖਾਸ ਮੁੱਦਿਆਂ 'ਤੇ ਹੋ ਸਕਦੀ ਹੈ ਅੱਜ 'ਮਨ ਕੀ ਬਾਤ' 'ਚ ਅਹਿਮ ਚਰਚਾ

By  Jagroop Kaur April 25th 2021 09:55 AM

ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਇਸ ਦੌਰਾਨ ਦੇਸ਼ ਵਿਚ ਜਾਰੀ ਕੋਰੋਨਾ ਮਹਾਮਾਰੀ ਤੇ ਹਸਪਤਾਲਾਂ 'ਚ ਸਹੂਲਤਾਂ ਦੀ ਘਾਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਜ਼ਰੀਏ ਦੇਸ਼ਵਾਸੀਆਂ ਨੂੰ ਸੰਬੋਧਨ ਕਰਨਗੇ।READ MORE : ‘ਕੋਵੈਕਸੀਨ’ ਦੀ ਕੀਮਤ,ਪ੍ਰਾਈਵੇਟ ਹਸਪਤਾਲਾਂ ਲਈ 1200 ਰੁਪਏ, ‘ਤੇ ਰਾਜਾਂ ਲਈ ਹੋਵੇਗੀ 600

ਮੰਨਿਆ ਜਾ ਰਿਹਾ ਹੈ ਕਿ ਪੀਐੱਮ ਦਾ ਇਹ ਸੰਬੋਧਨ ਦੇਸ਼ ਵਿਚ ਕੋਰੋਨਾ ਵੈਕਸੀਨ ਤੇ ਆਕਸੀਜਨ ਦੀ ਸਪਲਾਈ 'ਤੇ ਆਧਾਰਤ ਰਹੇਗਾ। 'ਮਨ ਕੀ ਬਾਤ' ਦੇ ਇਸ 76ਵੇਂ ਐਡੀਸ਼ਨ ਦਾ ਪ੍ਰਸਾਰਨ ਐਤਵਾਰ ਸਵੇਰੇ 11 ਵਜੇ ਹੋਵੇਗਾ। ਕੇਂਦਰ ਸਰਕਾਰ ਇਸ ਵਾਰ ਪਿਛਲੇ ਸਾਲ ਵਾਂਗ ਸੰਪੂਰਨ ਲੌਕਡਾਊਨ ਨਹੀਂ ਲਾਉਣਾ ਚਾਹੁੰਦੀ।ਪੀਐਮ ਮੋਦੀ

Also Read | Zydus gets DCGI approval for emergency use of Virafin in treating moderate COVID-19 cases

ਹਾਲਾਂਕਿ ਕੇਂਦਰ ਨੇ ਅਜਿਹੇ ਫੈਸਲੇ ਲੈਣ ਲਈ ਇਸ ਵਾਰ ਸੂਬਿਆਂ ਨੂੰ ਸਾਰੇ ਅਧਿਕਾਰ ਦਿੱਤੇ ਹਨ। ਇਨ੍ਹਾਂ ਹਾਲਾਤਾਂ 'ਚ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਰੋਨਾ ਨਾਲ ਬਣੇ ਹਾਲਾਤ 'ਤੇ ਕੀ ਕਹਿਣਗੇ ਇਸ 'ਤੇ ਸਾਰਿਆਂ ਦਾ ਖਾਸ ਧਿਆਨ ਰਹੇਗਾ।ਇਸਦੇ ਨਾਲ ਹੀ ਦੱਸਣਯੋਗ ਅਹਿਮ ਗੱਲ ਇਹ ਵੀ ਹੈ ਕਿ ਭਾਰਤੀ ਹਵਾਈ ਫੌਜ ਨੇ ਕੋਵਿਡ ਦੌਰਾਨ ਰਾਹਤ ਪਹੁੰਚਾਉਣ 'ਚ ਆਪਣੇ ਯਤਨ ਜਾਰੀ ਰੱਖਦਿਆਂ ਮੋਰਚਾ ਸਾਂਭ ਲਿਆ ਹੈ।

ਦੇਸ਼ ਤੋਂ ਲੈਕੇ ਵਿਦੇਸ਼ ਤਕ ਹਵਾਈ ਫੌਜ ਦੇ ਏਅਰਕ੍ਰਾਫਟ ਆਕਸੀਜਨ ਸਪਲਾਈ ਲਈ ਉਡਾਣਾਂ ਭਰ ਰਹੇ ਹਨ। ਸ਼ਨੀਵਾਰ ਤੜਕੇ ਦੋ ਵਜੇ ਭਾਰਤੀ ਹਵਾਈ ਫੌਜ ਦਾ ਇਕ ਸੀ-17 ਗਲੋਬਮਾਸਟਰ ਜਹਾਜ਼ ਉੱਚ ਸਮਰੱਥਾ ਦੇ ਕਾਰਜਜੈਨਿਕ ਆਕਸੀਜਨ ਟੈਂਕਰ ਲੈਣ ਲਈ ਹਿੰਡਨ ਏਅਰਬੇਸ ਗਾਜ਼ਿਆਬਾਦ ਤੋਂ ਸਿੰਗਾਪੁਰ ਦੇ ਚਾਂਗੀ ਅੰਤਰ ਰਾਸ਼ਟਰੀ ਏਅਰਪੋਰਟ ਲਈ ਰਵਾਨਾ ਹੋਇਆ।Centre to provide Rs 65 crore to Bharat Biotech to boost Covaxin production  - Coronavirus Outbreak News

ਇਹ ਜਹਾਜ਼ ਸਵੇਰ 7 ਵੱਜ ਕੇ 45 ਮਿੰਟ 'ਤੇ ਸਿੰਗਾਪੁਰ ਪਹੁੰਚਿਆ। ਚਾਰ ਖਾਲੀ ਕਾਇਓਜੇਨਿਕ ਆਕਸੀਜਨ ਕੰਟੇਨਰ ਲੋਡ ਕਰਨ ਤੋਂ ਬਾਅਦ ਇਹ ਜਹਾਜ਼ ਸਿੰਗਾਪੁਰ ਤੋਂ ਪੱਛਮੀ ਬੰਗਾਲ ਦੇ ਪਾਨਾਗੜ ਏਅਰਬੇਸ 'ਤੇ ਸ਼ਾਮ ਸਾਢੇ ਚਾਰ ਵਜੇ ਪਹੁੰਚ ਗਿਆ। ਉੱਥੋਂ ਇਨ੍ਹਾਂ ਟੈਂਕਰਾ ਨੂੰ ਆਕਸੀਜਨ ਨਾਲ ਭਰ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਇਕ ਹੋਰ ਸੀ-17 ਜਹਾਜ਼ ਨੇ ਦੋ ਖਾਲੀ ਕੰਟੇਨਰ ਜੋਧਪੁਰ ਤੋਂ ਜਾਮਨਗਰ ਪਹੁੰਚਾਏ ਸਨ।

Related Post