ਅੰਤਰਰਾਸ਼ਟਰੀ ਯੋਗਾ ਦਿਵਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਂਚੀ ’ਚ ਕੀਤਾ ਯੋਗ , ਦਿੱਤੀਆਂ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ

By  Shanker Badra June 21st 2019 11:15 AM

ਅੰਤਰਰਾਸ਼ਟਰੀ ਯੋਗਾ ਦਿਵਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਂਚੀ ’ਚ ਕੀਤਾ ਯੋਗ , ਦਿੱਤੀਆਂ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ:ਨਵੀਂ ਦਿੱਲੀ : ਅੱਜ ਭਾਰਤ ਸਮੇਤ ਦੁਨੀਆ ਭਰ 'ਚ ਪੰਜਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ।ਇਸ ਕੌਮਾਂਤਰੀ ਯੋਗਾ ਦਿਵਸ ਮੌਕੇ ਰਾਂਚੀ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਅਤੇ ਦੁਨੀਆ ਨੂੰ ਕੌਮਾਂਤਰੀ ਯੋਗ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੱਤੀਆਂ ਹਨ।ਉਨ੍ਹਾਂ ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ ਵਿਚ ਯੋਗ ਵੀ ਕੀਤੀ।

PM Narendra Modi today Ranchi fifth International Yoga Day celebration ਅੰਤਰਰਾਸ਼ਟਰੀ ਯੋਗਾ ਦਿਵਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਂਚੀ ’ਚ ਕੀਤਾ ਯੋਗ , ਦਿੱਤੀਆਂ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੋਗ ਅਨੁਸ਼ਾਸਨ ਹੈ, ਸਮਰਪਣ ਹੈ ਅਤੇ ਇਸਦਾ ਪਾਲਣ ਪੂਰੇ ਜੀਵਨ ਭਰ ਕਰਨਾ ਹੁੰਦਾ ਹੈ ਯੋਗ ਉਮਰ, ਰੰਗ, ਜਾਤੀ, ਸੰਪ੍ਰਦਾਏ, ਮਤ, ਪੰਥ, ਅਮੀਰੀ–ਗਰੀਬੀ, ਪ੍ਰਾਂਤ, ਸਰਹਦ ਦੇ ਭੇਦ ਤੋਂ ਦੂਰ ਹੈ।ਯੋਗ ਸਭਦਾ ਹੈ ਅਤੇ ਸਭ ਯੋਗ ਦੇ ਹਨ।ਉਨ੍ਹਾਂ ਕਿਹਾ ਕਿ ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਰਤ ਵਿਚ ਯੋਗ ਪ੍ਰਤੀ ਜਾਗਰੂਕਤਾ ਹਰ ਕੋਨੇ ਤੱਕ, ਹਰ ਵਰਗ ਤੱਕ ਪਹੁੰਚੀ ਹੈ।

PM Narendra Modi today Ranchi fifth International Yoga Day celebration ਅੰਤਰਰਾਸ਼ਟਰੀ ਯੋਗਾ ਦਿਵਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਂਚੀ ’ਚ ਕੀਤਾ ਯੋਗ , ਦਿੱਤੀਆਂ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦਿੱਲੀ ‘ਚ ਮੈਟਰੋ ਸਟੇਸ਼ਨ ਨੇੜੇ ਫ਼ਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ , ਸਮਾਨ ਸੜ ਕੇ ਸੁਆਹ

ਇਸ ਮੌਕੇ ਮੋਦੀ ਨੇ ਕਿਹਾ ਕਿ ਅੱਜ ਦੇ ਬਦਲਦੇ ਸਮੇਂ 'ਚ ਬਿਮਾਰੀਆਂ ਤੋਂ ਬਚਾਅ ਦੇ ਨਾਲ-ਨਾਲ ਤੰਦਰੁਸਤੀ 'ਤੇ ਧਿਆਨ ਹੋਣਾ ਜ਼ਰੂਰੀ ਹੈ।ਇਹੀ ਸ਼ਕਤੀ ਸਾਨੂੰ ਯੋਗ ਤੋਂ ਮਿਲਦੀ ਹੈ, ਇਹੀ ਭਾਵਨਾ ਯੋਗ ਦੀ ਹੈ, ਪੁਰਾਤਨ ਭਾਰਤੀ ਦਰਸ਼ਨ ਦੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਆਧੁਨਿਕ ਯੋਗ ਦੀ ਯਾਤਰਾ ਸ਼ਹਿਰਾਂ ਤੋਂ ਪਿੰਡਾਂ ਵੱਲ ਲੈ ਕੇ ਜਾਣੀ ਹੈ, ਗਰੀਬ ਅਤੇ ਆਦਿਵਾਸੀਆਂ ਦੇ ਘਰ ਤੱਕ ਲੈ ਕੇ ਜਾਣੀ ਹੈ। ਮੈਂ ਯੋਗ ਨੂੰ ਗਰੀਬ ਅਤੇ ਆਦਿਵਾਸੀਆਂ ਦੇ ਜੀਵਨ ਦਾ ਵੀ ਅਭਿੰਨ ਹਿੱਸਾ ਬਣਾਉਣਾ ਹੈ ਕਿਉਂਕਿ ਇਹ ਗਰੀਬ ਹੈ ਜੋ ਬਿਮਾਰੀ ਕਾਰਨ ਸਭ ਤੋਂ ਜ਼ਿਆਦਾ ਦੁੱਖ ਝਲਦਾ ਹੈ।

-PTCNews

Related Post