ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀ ਮੁਲਾਕਾਤ, ਸ਼ਿਪ ਬਿਲਡਿੰਗ ਕੰਪਲੈਕਸ ਦਾ ਕੀਤਾ ਦੌਰਾ

By  Shanker Badra September 4th 2019 12:23 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀ ਮੁਲਾਕਾਤ, ਸ਼ਿਪ ਬਿਲਡਿੰਗ ਕੰਪਲੈਕਸ ਦਾ ਕੀਤਾ ਦੌਰਾ:ਮਾਸਕੋ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾ ਦੌਰੇ 'ਤੇ ਰੂਸ ਪਹੁੰਚੇ ਹਨ। ਜਿਥੇ ਉਨ੍ਹਾਂ ਨੇ ਅੱਜ ਵਲਾਦੀਵੋਸਤੋਕ 'ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਰੂਸ ਦੇ ਪ੍ਰਮੁੱਖ ਜ਼ਵੇਜ਼ਦਾ ਸਮੁੰਦਰੀ ਜਹਾਜ਼ ਨਿਰਮਾਣ ਕੇਂਦਰ ਦਾ ਦੌਰਾ ਵੀ ਕੀਤਾ ਹੈ।

PM Narendra Modi visit to Russian President Vladimir Putin ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀ ਮੁਲਾਕਾਤ, ਸ਼ਿਪ ਬਿਲਡਿੰਗ ਕੰਪਲੈਕਸ ਦਾ ਕੀਤਾ ਦੌਰਾ

ਭਾਰਤ ਈਸਟਰਨ ਇਕਨਾਮਿਕ ਫੋਰਮ ਦਾ ਮੈਂਬਰ ਨਹੀਂ ਹੈ ਪਰ ਪੀਐੱਮ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਸ਼ੇਸ਼ ਸੱਦੇ ’ਤੇ 5 ਸਤੰਬਰ ਨੂੰ ਪੰਜਵੇਂ ਈਸਟਰਨ ਇਕਨਾਮਿਕ ਫੋਰਮ ਦੀ ਮੀਟਿੰਗ ’ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਵਲਾਦਿਵੋਸਤੋਕ ’ਚ ਈਸਟਰਨ ਫੈਡਰਲ ਯੂਨੀਵਰਸਿਟੀ ’ਚ ਭਾਰਤੀ ਮੂਲ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਹੈ।

PM Narendra Modi visit to Russian President Vladimir Putin ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀ ਮੁਲਾਕਾਤ, ਸ਼ਿਪ ਬਿਲਡਿੰਗ ਕੰਪਲੈਕਸ ਦਾ ਕੀਤਾ ਦੌਰਾ

ਦੱਸ ਦੇਈਏ ਕਿ ਪੀਐੱਮ ਮੋਦੀ ਰੂਸ ਦੇ ਸੁਦੂਰ ਖੇਤਰ (ਫਾਰ ਈਸਟ ਰੀਜਨ) ਦੀ ਯਾਤਰਾ ਕਰਨ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਆਪਣੇ ਅਧਿਕਾਰਕ ਵੈੱਬਸਾਈਟ ’ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਪੀਐੱਮ ਮੋਦੀ ਇਸ ਯਾਤਰਾ ਦੌਰਾਨ ਦੋਵਾਂ ਦੇਸ਼ ਰੱਖਿਆ, ਸਿਵਲ ਪ੍ਰਮਾਣੂ ਊਰਜਾ ਤੇ ਪੁਲਾੜ ਦੇ ਸ਼ਾਂਤੀਪੂਰਨ ਇਸਤੇਮਾਲ ਦੇ ਰਣਨੀਤਕ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਵਿਚਾਰ ਕਰਨਗੇ।

-PTCNews

Related Post