ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ 'ਚ ਹੋਵੇਗਾ ਫੇਰਬਦਲ, ਜਾਣੋ ਕਦੋਂ!

By  Joshi September 1st 2017 03:34 PM

ਇਕ ਪ੍ਰਮੁੱਖ ਸਰਕਾਰੀ ਅਧਿਕਾਰੀ ਦੇ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਸਵੇਰੇ ੧੦ ਵਜੇ ਆਪਣੀ ਮੰਤਰੀ ਮੰਡਲ 'ਚ ਕੁਝ ਫੇਰ ਬਦਲ ਕਰ ਸਕਦੇ ਹਨ।

ਮਈ ੨੦੧੪ ਵਿਚ ਉਹਨਾਂ ਦੀ ਨਿਯੁਕਤੀ ਤੋਂ ਬਾਅਦ ਇਹ, ਫੇਰਬਦਲ ਕਰਨ ਦਾ ਤੀਜਾ ਅਭਿਆਸ ਹੋਵੇਗਾ।

PM Narendra Modi will undertake a reshuffle of his council of ministers

ਅਧਿਕਾਰੀ ਨੇ ਕਿਹਾ ਕਿ ਐਤਵਾਰ ਨੂੰ ਸਵੇਰੇ ਕਰੀਬ ੧੦ ਵਜੇ ਰਾਸ਼ਟਰਪਤੀ ਭਵਨ ਵਿਖੇ ਸਹੁੰ ਚੁੱਕ ਸਮਾਗਮ ਲਈ ਇਕ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਚਾਰ ਜੂਨੀਅਰ ਮੰਤਰੀ - ਰਾਜੀਵ ਪ੍ਰਤਾਪ ਰੂਡੀ, ਸੰਜੀਵ ਕੁਮਾਰ ਕਲਿਆਣ, ਫੱਗਣ ਸਿੰਘ ਕੁਲਸਤੇ ਅਤੇ ਮਹਿੰਦਰ ਨਾਥ ਪਾਂਡੇ - ਨੇ ਆਪਣੇ ਪੁਨਰਗਠਨ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਹੈ।

ਦੋ ਹੋਰ ਕੈਬਨਿਟ ਮੰਤਰੀਆਂ ਨੇ ਹਾਲ ਹੀ ਵਿਚ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ।

—PTC News

Related Post