PMC ਬੈਂਕ ਘੁਟਾਲਾ : ਪੀ.ਐਮ.ਸੀ ਬੈਂਕ ਦੇ ਖਾਤਾ ਧਾਰਕਾਂ ਨੇ RBI ਦੇ ਦਫ਼ਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ

By  Shanker Badra October 19th 2019 01:17 PM

PMC ਬੈਂਕ ਘੁਟਾਲਾ : ਪੀ.ਐਮ.ਸੀ ਬੈਂਕ ਦੇ ਖਾਤਾ ਧਾਰਕਾਂ ਨੇ RBI ਦੇ ਦਫ਼ਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ:ਮੁੰਬਈ : ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ (ਪੀ.ਐੱਮ.ਸੀ.) ਬੈਂਕ ‘ਚ ਘੋਟਾਲਾ ਸਾਹਮਣੇ ਆਉਣ ਮਗਰੋਂ ਖਾਤਾ ਧਾਰਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਪੰਜਾਬ ਅਤੇ ਮਹਾਰਾਸ਼ਟਰ ਕੋਆਪਰੇਟਿਵ ਬੈਂਕ 'ਤੇ ਲਗਾਈ ਗਈ ਪਾਬੰਦੀ ਕਾਰਨ ਬੈਂਕ ਦੇ ਖਾਤਾਧਾਰਕਾਂ ਦਾ ਗੁੱਸਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਅੱਜ ਪੰਜਾਬ ਅਤੇ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਖਾਤਾ ਧਾਰਕਾਂ ਨੇ ਮੁੰਬਈ 'ਚ ਸਥਿਤ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਹੈ। [caption id="attachment_351188" align="aligncenter" width="300"]PMC bank scam : Bank depositors protest near the Reserve Bank of India (RBI) office in Mumbai. PMC ਬੈਂਕ ਘੁਟਾਲਾ : ਪੀ.ਐਮ.ਸੀ ਬੈਂਕ ਦੇ ਖਾਤਾ ਧਾਰਕਾਂ ਨੇ RBI ਦੇ ਦਫ਼ਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ[/caption] ਦਰਅਸਲ 'ਚ ਪੰਜਾਬ ਅਤੇ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਦੀਆਂ 137 ਬ੍ਰਾਂਚਾਂ ਹਨ ਅਤੇ ਇਹ ਦੇਸ਼ ਦੇ ਟਾਪ-10 ਕੋਅ-ਆਪਰੇਟਿਵ ਬੈਂਕਾਂ 'ਚੋਂ ਇਕ ਹੈ। ਦੋਸ਼ ਮੁਤਾਬਕ ਪੀ.ਐੱਮ.ਸੀ. ਬੈਂਕ ਦੇ ਮੈਨੇਜਮੈਂਟ ਨੇ ਆਪਣੇ ਨਾਨ ਪਰਫਾਰਮਿੰਗ ਐਸੇਟ ਅਤੇ ਕਰਜ਼ੇ ਦੀ ਵੰਡ ਦੇ ਬਾਰੇ ਆਰ.ਬੀ.ਆਈ. ਨੂੰ ਗਲਤ ਜਾਣਕਾਰੀ ਦਿੱਤੀ ਹੈ। ਜਿਸ ਦੇ ਬਾਅਦ ਆਰ.ਬੀ.ਆਈ. ਨੇ ਬੈਂਕ ਨੂੰ ਕਈ ਤਰ੍ਹਾਂ ਦੀ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਪਾਬੰਦੀਆਂ ਦੇ ਤਹਿਤ ਲੋਕ ਬੈਂਕ 'ਚ ਆਪਣੀ ਜਮ੍ਹਾ ਰਾਸ਼ੀ ਸੀਮਿਤ ਦਾਅਰੇ 'ਚ ਹੀ ਕੱਢ ਸਕਦੇ ਹਨ। [caption id="attachment_351191" align="aligncenter" width="300"]PMC bank scam : Bank depositors protest near the Reserve Bank of India (RBI) office in Mumbai. PMC ਬੈਂਕ ਘੁਟਾਲਾ : ਪੀ.ਐਮ.ਸੀ ਬੈਂਕ ਦੇ ਖਾਤਾ ਧਾਰਕਾਂ ਨੇ RBI ਦੇ ਦਫ਼ਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ[/caption] ਦੱਸਣਯੋਗ ਹੈ ਕਿ ਬੈਂਕ ਨੇ HDIL ਨੂੰ ਆਪਣੇ ਕੁੱਲ ਕਰਜ਼ੇ 8,880 ਕਰੋੜ ਰੁਪਏ ਵਿਚੋਂ 6,500 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਇਹ ਉਸ ਦੇ ਕੁੱਲ ਕਰਜ਼ ਦਾ 73 ਫੀਸਦੀ ਹੈ। ਇਸ ਮਗਰੋਂ ਆਰ.ਬੀ.ਆਈ. ਨੇਪੀ.ਐੱਮ.ਸੀ. ਬੈਂਕਾਂ ਦੇ ਖਾਤਾਧਾਰਕਾਂ ਨੂੰ ਕੁੱਝ ਰਾਹਤ ਦਿੱਤੀ ਹੈ। ਹੁਣ ਰਿਜ਼ਰਵ ਬੈਂਕ (ਆਰਬੀਆਈ) ਨੇ 3 ਅਕਤੂਬਰ ਨੂੰ ਪੀਐਮਸੀ ਬੈਂਕ ਦੇ ਗਾਹਕਾਂ ਲਈ ਨਿਕਾਸੀ ਸੀਮਾ 25,000 ਤੋਂ ਵਧਾ ਕੇ 40,000 ਪ੍ਰਤੀ ਖਾਤਾਧਾਰਕ ਕਰ ਦਿੱਤੀ ਹੈ। ਜਿਸ ਨਾਲ ਖਾਤਾਧਾਰਕ ਹੁਣ ਬੈਂਕ ਵਿਚੋਂ 40,000 ਰੁਪਏ ਕਢਵਾ ਸਕਦੇ ਹਨ। ਉਸ ਤੋਂ ਪਹਿਲਾਂ ਗਾਹਕਾਂ ਨੂੰ 6 ਮਹੀਨੇ 'ਚ ਸਿਰਫ ਇਕ ਹਜ਼ਾਰ ਰੁਪਏ ਹੀ ਕੱਢਵਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ। [caption id="attachment_351189" align="aligncenter" width="300"]PMC bank scam : Bank depositors protest near the Reserve Bank of India (RBI) office in Mumbai. PMC ਬੈਂਕ ਘੁਟਾਲਾ : ਪੀ.ਐਮ.ਸੀ ਬੈਂਕ ਦੇ ਖਾਤਾ ਧਾਰਕਾਂ ਨੇ RBI ਦੇ ਦਫ਼ਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ[/caption] ਇਸ ਦੇ ਨਾਲ ਹੀ ਬੈਂਕ ਪ੍ਰਬੰਧਕਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਰਿਜ਼ਰਵ ਬੈਂਕ ਦੇ ਸਾਬਕਾ ਅਧਿਕਾਰੀਆਂ ਨੂੰ ਬੈਂਕ ਪ੍ਰਸ਼ਾਸਨ ਬਣਾਇਆ ਗਿਆ ਹੈ। PMC ਬੈਂਕ ਰਿਜ਼ਰਵ ਬੈਂਕ ਦੁਆਰਾ ਨਿਯੁਕਤ ਪ੍ਰਸ਼ਾਸਨ ਦੇ ਅਧੀਨ ਕੰਮ ਕਰ ਰਿਹਾ ਹੈ। ਬੈਂਕ ਦੇ ਸਾਬਕਾ ਪ੍ਰਬੰਧਕਾਂ ਦੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਮੁੰਬਈ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਲਿਮਟਿਡ(PMC Bank) ਘਪਲਾ ਮਾਮਲੇ ਦੇ ਦੋਸ਼ੀ ਸਾਬਕਾ ਚੇਅਰਮੈਨ ਐਸ. ਵਰਿਆਮ ਸਿੰਘ ਅਤੇ HDIL ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਰਾਕੇਸ਼ ਕੁਮਾਰ ਵਧਾਵਨ ਅਤੇ ਉਨ੍ਹਾਂ ਦੇ ਪੁੱਤਰ ਸਾਰੰਗ ਵਧਾਵਨ ਨੂੰ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਸੀ। -PTCNews

Related Post