ਤਰਨਤਾਰਨ ਦਾ ਦੇਖੋ ਕੇਸਾ ਹੋਇਆ ਹਾਲ; ਟ੍ਰੈਫ਼ਿਕ ਤੋਂ ਤੰਗ ਪੁਲਿਸ ਲਾਵੇ ਪ੍ਰਸ਼ਾਸਨ 'ਤੇ ਇਲਜ਼ਾਮ

By  Jasmeet Singh February 22nd 2022 04:59 PM

ਤਰਨਤਾਰਨ: ਇਤਿਹਾਸਕ ਨਗਰੀ ਤਰਨ ਤਾਰਨ ਵਿਖੇ ਲੋਕਾਂ ਵੱਲੋ ਆਪਣੇ ਵਾਹਨ ਸੜਕਾਂ ਤੇ ਬੇਤਰਤੀਬੇ ਢੰਗ ਨਾਲ ਖੜੇ ਕਰਨ ਅਤੇ ਰੇਹੜੀ ਚਾਲਕਾਂ ਵੱਲੋ ਰੇਹੜੀਆਂ ਸੜਕਾਂ ਤੇ ਲਗਾਉਣ ਕਾਰਨ ਲੰਘਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਆਲਮ ਇਹ ਹੈ ਕਿ ਸ਼ਹਿਰ ਵਿੱਚ ਹਰ ਸਮੇਂ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਕੋਲੋ ਇਸ ਸੱਮਸਿਆ ਤੋਂ ਨਿਜ਼ਾਤ ਦਿਵਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਪਾਸਪੋਰਟ ਤੇ ਵੀਜ਼ੇ ਤੋਂ ਬਿਨ੍ਹਾਂ ਰਾਜਾਸਾਂਸੀ 'ਚ ਘੁੰਮ ਰਹੀ ਰੂਸੀ ਲੜਕੀ ਗ੍ਰਿਫ਼ਤਾਰ

ਟ੍ਰੈਫ਼ਿਕ-ਤੋਂ-ਤੰਗ-ਪੁਲਿਸ-ਲਾਵੇ-ਪ੍ਰਸ਼ਾਸਨ-'ਤੇ-ਇਲਜ਼ਾਮ-4

ਇਤਿਹਾਸਕ ਨਗਰੀ ਤਰਨ ਤਾਰਨ ਜਿੱਥੇ ਦੇਸ਼ ਵਿਦੇਸ਼ਾਂ ਤੋ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਰੋਜ਼ਾਨਾ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਉਣ ਆਉਦੇ ਨੇ ਉਹਨਾਂ ਨੂੰ ਸ਼ਹਿਰ ਵਿੱਚ ਸੜਕਾਂ ਤੇ ਲੱਗੇ ਜਾਮ ਕਾਰਨ ਅਕਸਰ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ।

ਲੋਕਾਂ ਦੀ ਤਕਲੀਫ ਨੂੰ ਦੇਖਦਿਆਂ ਪੀਟੀਸੀ ਦੀ ਟੀਮ ਨੇ ਸ਼ਹਿਰ ਦੀਆਂ ਸੜਕਾਂ ਦਾ ਦੋਰਾ ਕੀਤਾ ਤਾਂ ਦੇਖਿਆਂ ਕਿ ਲੋਕਾਂ ਵੱਲੋ ਸੜਕਾਂ ਦੇ ਦੋਵੇ ਪਾਸੇ ਆਪਣੇ ਵਾਹਨ ਬੇਤਰਤੀਬੇ ਢੰਗ ਨਾਲ ਖੜੇ ਕੀਤੇ ਹੋਏ ਸਨ। ਜਿਸ ਕਾਰਨ ਸੜਕ ਤੋ ਗੁਜ਼ਾਰਨਾ ਮੁਸ਼ਕਲ ਹੋਇਆ ਪਿਆ ਸੀ। ਗੱਡੀਆਂ ਤਾਂ ਦੂਰ ਪੈਦਲ ਚੱਲਣ ਵਾਲੇ ਲੋਕਾਂ ਨੂੰ ਵੀ ਲੰਘਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਬੰਧ ਵਿੱਚ ਸ਼ਹਿਰ ਦੇ ਲੋਕਾਂ ਨੇ ਦੱਸਿਆਂ ਕਿ ਇਹ ਜਾਮ ਦੀ ਸਥਿਤੀ ਸੜਕਾਂ ਤੇ ਬੇਤਰਤੀਬੇ ਢੰਗ ਨਾਲ ਵਾਹਨ ਅਤੇ ਆਟੋ ਚਾਲਕਾਂ ਵੱਲੋਂ ਆਟੋ ਖੜੇ ਕਰਨ ਕਾਰਨ ਪੈਦਾ ਹੋ ਰਹੀ ਹੈ।

ਟ੍ਰੈਫ਼ਿਕ-ਤੋਂ-ਤੰਗ-ਪੁਲਿਸ-ਲਾਵੇ-ਪ੍ਰਸ਼ਾਸਨ-'ਤੇ-ਇਲਜ਼ਾਮ-4

ਜਿਸਨੂੰ ਕੰਟਰੋਲ ਕਰਨ ਵਿੱਚ ਟਰੈਫਿਕ ਪੁਲਿਸ ਦੇ ਕਰਮਚਾਰੀ ਸੰਜੀਦਾ ਨਹੀ ਹਨ ਸ਼ਹਿਰ ਵਾਸੀਆਂ ਵੱਲੋ ਪ੍ਰਸ਼ਾਸਨ ਕੋਲੋ ਇਸ ਸੱਮਸਿਆਂ ਦੇ ਫੋਰੀ ਹੱਲ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਜਦੋਂ ਪੀਟੀਸੀ ਟੀਮ ਨੇ ਤਰਨ ਤਾਰਨ ਪੁਲਿਸ ਦੇ ਟਰੈਫਿਕ ਪੁਲਿਸ ਦੇ ਅਧਿਕਾਰੀ ਸੁੱਚਾ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੰਨਿਆਂ ਕਿ ਸ਼ਹਿਰ ਵਿੱਚ ਅਕਸਰ ਜਾਮ ਦੀ ਸਥਿਤੀ ਸੜਕਾਂ ਤੇ ਵਾਹਨ ਖੜੇ ਕਰਨ ਅਤੇ ਨਜ਼ਾਇਜ ਕਬਜਿਆਂ ਕਾਰਨ ਉਤਪੰਨ ਹੋ ਰਹੀ ਹੈ।

ਇਹ ਵੀ ਪੜ੍ਹੋ: ਕੈਨੇਡੀਅਨ ਸੰਸਦ ਮੈਂਬਰਾਂ ਵੱਲੋਂ ਐਮਰਜੈਂਸੀ ਐਕਟ ਦੀ ਵਰਤੋਂ ਦਾ ਸਮਰਥਨ

ਟ੍ਰੈਫ਼ਿਕ-ਤੋਂ-ਤੰਗ-ਪੁਲਿਸ-ਲਾਵੇ-ਪ੍ਰਸ਼ਾਸਨ-'ਤੇ-ਇਲਜ਼ਾਮ-4

ਉਨ੍ਹਾਂ ਦੱਸਿਆ ਕਿ ਜਾਮ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈਂ ਪਰ ਰੇਹੜੀਆਂ ਵਾਲਿਆਂ ਦੇ ਖਿਲਾਫ ਉਹ ਕਾਰਵਾਈ ਨਹੀਂ ਕਰ ਸਕਦੇ, ਰੇੇੜੀਆਂ ਵਾਲਿਆਂ ਖ਼ਿਲਾਫ਼ ਨਗਰ ਕੌਂਸਲ ਨੇ ਕਾਰਵਾਈ ਕਰਨੀਂ ਹੁੰਦੀ ਹੈ। ਜਿਸ ਲਈ ਕਈ ਵਾਰ ਨਗਰ ਕੌਂਸਲ ਨੂੰ ਕਿਹਾ ਗਿਆ ਹੈ ਲੇਕਿੰਨ ਉਨ੍ਹਾਂ ਵੱਲੋਂ ਗੱਲ ਨੂੰ ਸਣ ਕੇ ਅਣਸੂਨਿਆ ਕਰ ਦਿੱਤਾ ਜਾਂਦਾ ਹੈ।

- ਰਿਪੋਰਟਰ ਪਵਨ ਸ਼ਰਮਾ ਦੇ ਸਹਿਯੋਗ ਨਾਲ

-PTC News

Related Post