ਪੁਲਿਸ ਹੋਈ ਚੌਕਸ, PCR ਵਾਹਨਾਂ 'ਤੇ ਲਗਾਏ ਕੈਮਰੇ

By  Pardeep Singh October 4th 2022 02:24 PM

ਬਠਿੰਡਾ: ਬਠਿੰਡਾ 'ਚ ਅਪਰਾਧ ਨੂੰ ਰੋਕਣ ਲਈ ਬਠਿੰਡਾ ਪੁਲਿਸ ਹੁਣ ਹਾਈਟੈੱਕ ਹੁੰਦੀ ਨਜ਼ਰ ਆ ਰਹੀ ਹੈ। ਸ਼ਹਿਰ ਦੇ ਸਾਰੇ ਪੀ.ਸੀ.ਆਰ ਵਾਹਨਾਂ 'ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ। ਜੇਕਰ ਗੱਡੀ ਘਟਨਾ ਵਾਲੀ ਥਾਂ 'ਤੇ ਪਹੁੰਚ ਜਾਵੇ ਤਾਂ ਸਾਰੀ ਘਟਨਾ ਦੀ ਰਿਕਾਰਡਿੰਗ ਕੀਤੀ ਜਾ ਸਕਦੀ ਹੈ। 14 ਦਿਨਾਂ ਤੱਕ ਸੀਸੀਟੀਵੀ ਫੁਟੇਜ ਇਨ੍ਹਾਂ ਵਾਹਨਾਂ ਵਿੱਚ ਰਹੇਗੀ ਅਤੇ ਨਾਲ ਹੀ ਪੁਲਿਸ ਦੇ ਕੰਟਰੋਲ ਰੂਮ ਵਿੱਚ ਫੁਟੇਜ ਹੋਵੇਗੀ।

ਐਸ.ਐਸ.ਪੀ ਨੇ ਦੱਸਿਆ ਹੈ ਕਿ ਕਿਸੇ ਅਪਰਾਧ ਨੂੰ ਘੱਟ ਕਰਨ ਲਈ ਸਾਰੇ ਪੀ.ਸੀ.ਆਰ ਵਾਹਨਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਹਰ ਐਂਗਲ ਤੋਂ ਵੀਡੀਓ ਰਿਕਾਰਡ ਹੋਵੇਗਾ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਕਦਮ ਨਾਲ ਕਰਾਈਮ ਰੋਕਣ ਲਈ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਹੈ ਕਿ ਗੱਡੀ ਉੱਤੇ ਲੱਗੇ ਕੈਮਰੇ ਵੱਖ -ਵੱਖ ਤਰ੍ਹਾਂ ਨਾਲ ਕੰਮ ਕਰਨਗੇ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਪਰਾਧੀਆਂ ਨੂੰ ਰੋਕਣ ਲਈ ਪੁਲਿਸ ਵੀ ਨਵੀਂਆਂ ਤਕਨੀਕਾਂ ਵਰਤੋ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਵੀ ਆਈਟੀ ਸੈੱਲ ਦੀ ਮਦਦ ਨਾਲ ਵੱਡੇ-ਵੱਡੇ ਅਪਰਾਧੀ ਨੂੰ ਟਰੈਸ ਕਰਦੀ ਹੈ ਅਤੇ ਕਾਰਵਾਈ ਕਰਦੀ ਹੈ। ਉਨ੍ਹਾਂ ਦੱਸਿਆ ਹੈ ਕਿ ਵਾਹਨਾਂ ਉੱਤੇ ਕੈਮਰੇ ਲਗਾਉਣ ਨਾਲ ਅਪਰਾਧ ਨੂੰ ਠੱਲ ਪਵੇਗੀ।

ਇਹ ਵੀ ਪੜ੍ਹੋ:HSGPC ਦੀ ਮਾਨਤਾ ਦਾ ਵਿਰੋਧ: SGPC ਨੇ ਕਾਲੇ ਝੰਡੇ ਲੈ ਕੇ ਕੀਤਾ ਰੋਸ ਪ੍ਰਦਰਸ਼ਨ

-PTC News

Related Post