ਸਾਬਕਾ ਵਿਧਾਇਕ ਦੀ ਨਾਬਾਲਿਗ ਬੇਟੀ ਨਾਲ ਬਲਾਤਕਾਰ ਕਰਨ ਵਾਲੇ ਗੁਆਂਢੀ ਪਿਓ-ਪੁੱਤ ਪੁਲਿਸ ਨੇ ਕੀਤੇ ਗ੍ਰਿਫ਼ਤਾਰ

By  Shanker Badra April 4th 2018 02:51 PM -- Updated: May 4th 2018 06:03 PM

ਸਾਬਕਾ ਵਿਧਾਇਕ ਦੀ ਨਾਬਾਲਿਗ ਬੇਟੀ ਨਾਲ ਬਲਾਤਕਾਰ ਕਰਨ ਵਾਲੇ ਗੁਆਂਢੀ ਪਿਓ-ਪੁੱਤ ਪੁਲਿਸ ਨੇ ਕੀਤੇ ਗ੍ਰਿਫ਼ਤਾਰ:ਜ਼ਿਲ੍ਹਾ ਮਾਨਸਾ 'ਚ ਸਾਬਕਾ ਵਿਧਾਇਕ ਸੁਰਜਨ ਸਿੰਘ ਜੋਗਾ ਦੀ ਨਾਬਾਲਿਗ ਧੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਪਿਓ-ਪੁੱਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਸਾਬਕਾ ਵਿਧਾਇਕ ਦੀ ਨਾਬਾਲਿਗ ਬੇਟੀ ਨਾਲ ਬਲਾਤਕਾਰ ਕਰਨ ਵਾਲੇ ਗੁਆਂਢੀ ਪਿਓ-ਪੁੱਤ ਪੁਲਿਸ ਨੇ ਕੀਤੇ ਗ੍ਰਿਫ਼ਤਾਰਪੀੜਿਤ ਦੀ ਸ਼ਿਕਾਇਤ 'ਤੇ ਮੈਡਿਕਲ ਜਾਂਚ ਦੇ ਬਾਅਦ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।ਦੱਸਿਆ ਜਾਂਦਾ ਹੈ ਕਿ ਦਲਿਤ ਆਗੂ ਸੁਰਜਨ ਸਿੰਘ ਜੋਗਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਜੋਗਾ ਵਿਧਾਨ ਸਭਾ ਹਲਕੇ ਤੋਂ 1992 ਤੋਂ 1997 ਤੱਕ ਇੰਡੀਅਨ ਪੀਪਲਜ਼ ਫਰੰਟ ਵੱਲੋਂ ਵਿਧਾਇਕ ਰਹੇ ਸਨ,ਹਾਲਾਂਕਿ ਬਾਅਦ ਵਿਚ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ।ਸਾਬਕਾ ਵਿਧਾਇਕ ਦੀ ਨਾਬਾਲਿਗ ਬੇਟੀ ਨਾਲ ਬਲਾਤਕਾਰ ਕਰਨ ਵਾਲੇ ਗੁਆਂਢੀ ਪਿਓ-ਪੁੱਤ ਪੁਲਿਸ ਨੇ ਕੀਤੇ ਗ੍ਰਿਫ਼ਤਾਰਉਨ੍ਹਾਂ ਦੀ ਨਾਬਾਲਿਗ ਧੀ ਲੋਕਾਂ ਦੇ ਘਰਾਂ ਵਿਚ ਝਾੜੂ ਪੋਚੇ ਦਾ ਕੰਮ ਕਰਦੀ ਹੈ।ਘਰ ਦੀ ਮਾੜੀ ਹਾਲਤ ਹੋਣ ਕਰਕੇ ਇਹ ਪਰਿਵਾਰ ਘਰਾਂ ਵਿਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ,ਇਸ ਕਰਕੇ ਇਹ ਲੜਕੀ ਅਕਸਰ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਜਾਂਦੀ-ਆਉਂਦੀ ਸੀ।ਉਸਦੇ ਘਰ ਦੇ ਗੁਆਂਢੀ ਘਰ ਜਦੋਂ ਉਹ ਕੰਮ ਕਰਨ ਜਾਂਦੀ ਸੀ ਤਾਂ ਇਕ ਨੌਜਵਾਨ ਨੇ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ।ਉਹ ਕਾਫੀ ਦੇਰ ਤੋਂ ਇਹ ਕਾਰਾ ਕਰਦਾ ਰਿਹਾ,ਜਦੋਂ ਕਿ ਬਾਅਦ ਵਿਚ ਨੌਜਵਾਨ ਦੇ ਪਿਤਾ ਨੇ ਵੀ ਉਸ ਨਾਲ ਜਬਰ ਜਿਨਾਹ ਕੀਤਾ।ਪੀੜਤ ਲੜਕੀ ਨੂੰ ਅਸ਼ਲੀਲ ਫਿਲਮਾਂ ਵੀ ਨੂੰ ਦਿਖਾਈਆਂ ਗਈਆਂ ਸਨ।

-PTCNews

Related Post