NRI ਨੌਜਵਾਨ ਕਤਲ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਲੋਕ ਕੀਤੇ ਗ੍ਰਿਫ਼ਤਾਰ

By  Riya Bawa May 4th 2022 10:52 AM -- Updated: May 4th 2022 10:53 AM

ਤਰਨਤਾਰਨ: 23 ਅਪ੍ਰੈਲ ਨੂੰ ਤਰਨਤਾਰਨ ’ਚ NRI ਮੁੰਡੇ ਦਾ ਗੋਲੀ ਮਾਰ ਕੇ ਹੱਤਿਆ ਕਰ ਦਿੱਤਾ ਰਿਆ ਸੀ। ਇਸ ਮਾਮਲੇ ਵਿਚ ਤਰਨਤਾਰਨ ਪੁਲਿਸ ਨੂੰ ਹੁਣ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇਕ ਕੇਸ 'ਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਥੇ ਦੱਸ ਦੇਈਏ ਕਿ ਲੜਕੇ ਦੀ ਇਕ ਔਰਤ ਨਾਲ ਫੋਨ ’ਤੇ ਗੱਲ ਹੋਈ ਸੀ। ਫੋਨ ਕਾਲਾਂ ਤੋਂ ਕਹਾਣੀ ਨੂੰ ਅੱਗੇ ਤੋਰਦਿਆਂ ਸਥਾਨਕ ਪੁਲਿਸ ਨੇ ਕਤਲ ਦੀ ਗੁੱਥੀ ਸਲਝਾ ਕੇ ਔਰਤ ਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਹਾਲਾਂਕਿ ਇਸ ਗੋਲੀਕਾਂਡ ਵਿਚ ਨਾਮਜ਼ਦ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। NRI ਨੌਜਵਾਨ ਕਤਲ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਲੋਕ ਕੀਤੇ ਗ੍ਰਿਫ਼ਤਾਰ ਗੌਰਤਲਬ ਹੈ ਕਿ ਪਿੰਡ ਸੁਹਾਵਾ ਨਿਵਾਸੀ ਜਤਿੰਦਰਪਾਲ ਸਿੰਘ ਚਾਰ ਸਾਲ ਬਾਅਦ ਕੈਨੇਡਾ ਤੋਂ ਵਾਪਸ ਆਪਣੇ ਪਿੰਡ ਆਇਆ ਸੀ। 23 ਅਪ੍ਰੈਲ ਨੂੰ ਉਹ ਆਪਣੇ ਦੋਸਤਾਂ ਨਾਲ ਸਕਾਰਪੀਓ ਗੱਡੀ ’ਚ ਤਰਨਤਾਰਨ ਸ਼ਹਿਰ ਆਇਆ ਹੋਇਆ ਸੀ। ਰਾਤ ਕਰੀਬ ਸਾਢੇ 11 ਵਜੇ ਮੇਨ ਹਾਈਵੇਅ ਤੋਂ ਤਰਨਤਾਰਨ ਸ਼ਹਿਰ ਵਿਚ ਜਦੋਂ ਉਹ ਗਗਨ ਸਵੀਟਸ ਕੋਲੋਂ ਲੰਘ ਰਹੇ ਸੀ ਤਾਂ ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਉਨ੍ਹਾਂ ’ਤੇ ਗੋਲੀ ਚਲਾਈ ਜਿਸ ਕਰਕੇ ਜਤਿੰਦਰਪਾਲ ਸਿੰਘ ਦੀ ਮੌਤ ਹੋ ਗਈ। NRI ਨੌਜਵਾਨ ਕਤਲ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਲੋਕ ਕੀਤੇ ਗ੍ਰਿਫ਼ਤਾਰ ਇਹ ਵੀ ਪੜ੍ਹੋ: India Post Jobs 2022: 10ਵੀਂ ਪਾਸ ਇੱਥੇ ਨੌਕਰੀ ਕਰਨ ਦਾ ਪਾਓ ਸੁਨਹਿਰੀ ਮੌਕਾ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਸ ਵੱਲੋਂ ਸ਼ਹਿਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਜਤਿੰਦਰਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ’ਤੇ ਇਸ ਸਬੰਧੀ ਅਣਪਛਾਤੇ ਲੋਕਾਂ ਵਿਰੁੱਧ ਥਾਣਾ ਸਿਟੀ ਤਰਨਤਾਰਨ ਵਿਖੇ ਹੱਤਿਆ ਦਾ ਕੇਸ ਦਰਜ ਕੀਤਾ ਸੀ। ਹੁਣ ਇਸ ਮਾਮਲੇ 'ਚ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਲਖਵਿੰਦਰ ਕੌਰ ਉਰਫ ਨਿੱਕੀ, ਮਨਜਿੰਦਰ ਸਿੰਘ ਉਰਫ ਮਨੀ ਵਜੋਂ ਹੋਈ ਹੈ। ਫਿਲਹਾਲ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। NRI ਨੌਜਵਾਨ ਕਤਲ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਲੋਕ ਕੀਤੇ ਗ੍ਰਿਫ਼ਤਾਰ -PTC News

Related Post