ਬਟਾਲਾ ’ਚ ਕਾਰ ਡਰਾਈਵਿੰਗ ਸਿਖਾਉਂਦੇ ਸਮੇਂ 4 ਸਾਲ ਦਾ ਬੱਚਾ ਦਰੜਿਆ, ਨਾਬਾਲਿਗ ਚਲਾਉਣਾ ਸਿਖ ਰਿਹਾ ਸੀ ਗੱਡੀ
Batala Road Accident: ਬਟਾਲਾ ਦੇ ਸਟਾਫ ਰੋਡ ਤੇ ਦੇਰ ਸ਼ਾਮ ਊਸ ਵੇਲੇ ਦਰਦਨਾਕ ਹਾਦਸਾ ਵਾਪਰਿਆ ਜਦੋਂ ਇਕ ਵਿਅਕਤੀ ਵਲੋਂ ਆਪਣੇ ਨਾਬਾਲਿਗ ਬੱਚੇ ਨੂੰ ਗੱਡੀ ਚਲਾਉਣੀ ਸਿਖਾਉਂਦੇ ਸਮੇਂ ਅਚਾਨਕ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਗਲੀ ਵਿਚੋਂ ਪੈਦਲ ਜਾ ਰਹੇ ਮਾਂ ਪੁੱਤ ਗੱਡੀ ਦੀ ਚਪੇਟ ਵਿਚ ਆ ਗਏ ਇਸ ਹਾਦਸੇ ਕਾਰਨ ਪਰਵਾਸੀ ਮਜੂਦਰ ਦੇ ਚਾਰ ਸਾਲ ਬੱਚੇ ਸ਼ੁਭਮ ਕੁਮਾਰ ਦੀ ਮੌਤ ਹੋ ਗਈ ਅਤੇ ਬੱਚੇ ਦੀ ਮਾਂ ਮੋਨੀ ਦੇਵੀ ਗੰਭੀਰ ਜ਼ਖਮੀ ਹੋ ਗਈ।
ਹਾਦਸੇ ਦੀ ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਵਲੋਂ ਹਾਦਸਾ ਗ੍ਰਸਤ ਸਕਾਰਪੀਓ ਗੱਡੀ ਨੂੰ ਕਬਜੇ ਵਿੱਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਨੀ ਦੇਵੀ ਆਪਣੇ ਚਾਰ ਸਾਲਾਂ ਪੁੱਤਰ ਨਾਲ ਗਲੀ ਵਿਚੋਂ ਪੈਦਲ ਮੰਦਿਰ ਲਈ ਜਾ ਰਹੀ ਸੀ ਤਦੇ ਅਚਾਨਕ ਸਕਾਰਪੀਓ ਗੱਡੀ ਉਨ੍ਹਾਂ ਦੇ ਵਿਚ ਆ ਕੇ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਨੂੰ ਨਾਬਾਲਿਗ ਬੱਚਾ ਚਲਾ ਰਿਹਾ ਸੀ ਜੋ ਕਿ ਅਜੇ ਗੱਡੀ ਚਲਾਉਣ ਦੀ ਸਿਖ ਰਿਹਾ ਸੀ ਇਸ ਹਾਦਸੇ ਕਾਰਨ ਚਾਰ ਸਾਲਾਂ ਸੁਭਮ ਕੁਮਾਰ ਦੀ ਮੌਤ ਹੋ ਗਈ ਜਦਕਿ ਬੱਚੇ ਦੀ ਮਾਂ ਗੰਭੀਰ ਜ਼ਖਮੀ ਹੋ ਗਈ।
ਮੌਕੇ ’ਤੇ ਪਹੁੰਚੇ ਐਸ ਐਚ ਓ ਯਾਦਵਿੰਦਰ ਸਿੰਘ ਨੇ ਹਾਦਸਾ ਸਮੇਂ ਵਰਤੀ ਗੱਡੀ ਨੂੰ ਕਬਜੇ ਵਿੱਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ: ਯੋਗ ਗੁਰੂ ਰਾਮਦੇਵ ਦੀਆਂ ਮੁੜ ਵਧੀਆਂ ਮੁਸ਼ਕਿਲਾਂ; ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ 'ਚ ਫੇਲ, 3 ਨੂੰ ਜੇਲ
- PTC NEWS