Lockdown ਦੌਰਾਨ ਢਾਬਾ ਖੋਲ੍ਹਣ 'ਤੇ ਪੁਲਿਸ ਨੇ ਮਾਲਿਕ ਖਿਲਾਫ ਲਿਆ ਸਖ਼ਤ ਐਕਸ਼ਨ

By  Jagroop Kaur May 9th 2021 02:28 PM

ਜਲੰਧਰ : ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ ਜਿਸ ਤਹਿਤ ਦੁਕਾਨਾਂ ਬੰਦ ਕਰਨ ਦੇ ਹੁਕਮ ਹਨ ਪਰ ਸਰਕਾਰ ਦੇ ਇਹਨਾਂ ਨਿਰੇਦਸ਼ਾਂ ਤੋਂ ਬਾਅਦ ਵੀ ਲੋਕ ਦੁਕਾਨਾਂ ਖੋਲ੍ਹਣ ਤੋਂ ਬਾਜ਼ ਨਹੀਂ ਆ ਰਹੇ। ਥਾਣਾ ਬਸਤੀ ਬਾਵਾ ਖੇਲ ਇਲਾਕੇ ਦੇ ਜੇਪੀ ਨਗਰ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ।

ਪੰਜਾਬ ਸਰਕਾਰ ਵੱਲੋਂ ਮੁਕੰਮਲ ਲੌਕਡਾਊਨ ਲਾਉਣ ਤੋਂ ਇਨਕਾਰ , ਪੜ੍ਹੋ ਹੋਰ ਕੀ ਕੀਤੇ ਐਲਾਨ

ਜਿੱਥੇ ਲਾਕਡਾਊਨ ਦੌਰਾਨ ਸਵੇਰੇ ਕਰੀਬ 11 ਵਜੇ ਇਕ ਢਾਬਾ ਲੋਕਾਂ ਲਈ ਖੁੱਲ੍ਹਾ ਮਿਲਿਆ। ਕਾਰਵਾਈ ਕਰਦੇ ਹੋਏ ਪੁਲਿਸ ਨੇ ਢਾਬਾ ਮਾਲਕ ਨੂੰ ਹਿਰਾਸਤ ਵਿਚ ਲੈ ਲਿਆ ਤੇ ਉਸ ਦੇ ਖਿਲਾਫ ਧਾਰਾ 188 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਬਸਤੀ ਬਾਵਾ ਖੇਲ ਦੇ ਏਐੱਸਆਈ ਪ੍ਰੀਤਪਾਲ ਨੇ ਦੱਸਿਆ ਕਿ ਐਤਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੇਪੀ ਨਗਰ ਸਥਿਤ 'ਮਾਤਾ ਕਾ ਢਾਬਾ' ਲਾਕਡਾਊਨ ਦੌਰਾਨ ਵੀ ਖੁੱਲ੍ਹਿਆ ਹੋਇਆ ਹੈ। ਇਸ ਦੌਰਾਨ ਢਾਬੇ 'ਚ ਕਈ ਗਾਹਕ ਵੀ ਮੌਜੂਦ ਹਨ।

Also Read | Coronavirus in India: PM Narendra Modi a ‘super-spreader’ of COVID-19, says IMA Vice President

ਘਟਨਾ ਦੀ ਸੂਚਨਾ ਮਿਲਣ 'ਤੇ ਜਦੋਂ ਪੁਲਿਸ ਦੀ ਟੀਮ ਮੌਕੇ 'ਤੇ ਪੁੱਜੀ ਤਾਂ ਢਾਬਾ ਖੁੱਲ੍ਹਾ ਹੋਇਆ ਸੀ ਤੇ ਅੰਦਰ ਕਈ ਗਾਹਕ ਮੌਜੂਦ ਸਨ। ਪੁਲਿਸ ਕਾਰਵਾਈ ਕਰਦੇ ਹੋਏ ਢਾਬਾ ਮਾਲਕ ਨੂੰ ਥਾਣੇ ਲੈ ਗਈ ਤੇ ਉਸ ਦੇ ਖਿਲਾਫ ਸੰਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਪੁਲਿਸ ਢਾਬਾ ਮਾਲਕ ਤੋਂ ਪੁੱਛਗਿੱਛ ਕਰ ਰਹੀ ਹੈ।

Related Post