ਕਸ਼ਮੀਰ 'ਚ ਸ਼ੁਰੂ ਹੋਈ ਮੋਬਾਇਲ ਪੋਸਟ ਪੇਡ ਸੇਵਾ, ਕਰੀਬ 70 ਦਿਨਾਂ ਬਾਅਦ ਵੱਜੀਆਂ ਫੋਨ ਦੀਆਂ ਘੰਟੀਆਂ

By  Jashan A October 14th 2019 01:01 PM

ਕਸ਼ਮੀਰ 'ਚ ਸ਼ੁਰੂ ਹੋਈ ਮੋਬਾਇਲ ਪੋਸਟ ਪੇਡ ਸੇਵਾ, ਕਰੀਬ 70 ਦਿਨਾਂ ਬਾਅਦ ਵੱਜੀਆਂ ਫੋਨ ਦੀਆਂ ਘੰਟੀਆਂ,ਸ਼੍ਰੀਨਗਰ: ਜੰਮੂ-ਕਸ਼ਮੀਰ 'ਚ ਅੱਜ ਮੋਬਾਇਲ ਪੋਸਟਪੇਡ ਸੇਵਾਵਾਂ ਬਹਾਲ ਹੋ ਗਈਆਂ ਹਨ, ਜੋ ਕਿ ਆਮ ਲੋਕਾਂ ਲਈ ਰਾਹਤ ਭਰੀ ਖਬਰ ਹੈ। ਕਸ਼ਮੀਰ ਘਾਟੀ 'ਚ ਕਰੀਬ 70 ਦਿਨਾਂ ਬਾਅਦ ਮੋਬਾਇਲ ਫੋਨ ਦੀਆਂ ਘੰਟੀਆਂ ਵੱਜੀਆਂ ਹਨ।

ਦੁਪਹਿਰ 12 ਵਜੇ 40 ਲੱਖ ਤੋਂ ਵੱਧ ਮੋਬਾਇਲ ਫੋਨ ਐਕਟਿਵ ਹੋ ਗਏ। ਸੂਬਾ ਸਰਕਾਰ ਨੇ ਦੋ ਦਿਨ ਪਹਿਲਾਂ ਪੋਸਟਪੇਡ ਸੇਵਾਵਾਂ 'ਤੇ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਸੀ।

ਹੋਰ ਪੜ੍ਹੋ:ਮੋਹਾਲੀ ਤੋਂ ਗਾਇਬ ਹੋਈਆਂ ਵਿਦਿਆਰਥਣਾਂ ਦੇ ਮਾਮਲੇ 'ਚ ਹੋਇਆ ਨਵਾਂ ਖੁਲਾਸਾ

https://twitter.com/ANI/status/1183641508542439424?s=20

ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ-370 ਨੂੰ 5 ਅਗਸਤ 2019 ਨੂੰ ਰੱਦ ਕਰਨ ਤੋਂ ਬਾਅਦ ਹੀ ਕਸ਼ਮੀਰ ਵਿਚ ਸਾਵਧਾਨੀ ਦੇ ਤੌਰ 'ਤੇ ਮੋਬਾਇਲ ਫੋਨ ਸੇਵਾਵਾਂ ਅਤੇ ਇੰਟਰਨੈੱਟ ਸਹੂਲਤਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

ਇਨ੍ਹਾਂ 70 ਦਿਨਾਂ ਵਿਚ ਜੰਮੂ ਅਤੇ ਲੱਦਾਖ ਖੇਤਰ ਵਿਚ ਮੋਬਾਇਲ ਫੋਨ ਸੇਵਾਵਾਂ ਉਪਲੱਬਧ ਸਨ ਪਰ ਕਸ਼ਮੀਰ ਘਾਟੀ 'ਚ 5 ਅਗਸਤ ਤੋਂ ਇਨ੍ਹਾਂ ਸੇਵਾਵਾਂ 'ਤੇ ਪਾਬੰਦੀ ਲੱਗੀ ਹੋਈ ਸੀ।

-PTC News

Related Post