Power Crisis: ਗਰਮੀ ਵੱਧਣ ਕਾਰਨ ਵਧੀ ਬਿਜਲੀ ਦੀ ਮੰਗ, ਤਲਵੰਡੀ ਸਾਬੋ ਦੇ ਨਿੱਜੀ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ

By  Riya Bawa June 27th 2022 07:47 AM -- Updated: June 27th 2022 07:49 AM

ਪਟਿਆਲਾ: ਪੰਜਾਬ ਵਿਚ ਗਰਮੀ ਮੁੜ ਤੋਂ ਤੇਜੀ ਨਾਲ ਵੱਧ ਰਹੀ ਹੈ। ਮੌਨਸੂਨ ਪੱਛੜਨ ਕਰਕੇ ਪੰਜਾਬ ’ਚ ਪਾਰਾ ਸਿਖਰ ’ਤੇ ਹੈ ਜਿਸ ਕਰਕੇ ਪਾਵਰਕੌਮ ਸੁੱਕਣੇ ਪੈ ਗਿਆ ਹੈ। ਇਸ ਵਿਚਾਲੇ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਗਰਮੀ ਮੁੜ੍ਹਕੇ ਵਧਣ ਕਾਰਨ ਬਿਜਲੀ ਦੀ ਮੰਗ ਵਿੱਚ ਤੇਜ਼ੀ ਆਈ ਹੈ। ਗਰਮੀ ਵਧਣ ਦੇ ਕਾਰਨ ਬਿਜਲੀ ਦੀ ਮੰਗ ਵਿੱਚ 2 ਹਜ਼ਾਰ ਮੈਗਾਵਾਟ ਦਾ ਵਾਧਾ ਹੋਇਆ ਹੈ। ਸੋਮਵਾਰ ਸਵੇਰੇ ਪੰਜਾਬ ਵਿਚ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਤੱਕ ਪੁੱਜ ਗਈ ਹੈ। ਤਲਵੰਡੀ ਸਾਬੋ ਦਾ ਨਿੱਜੀ ਥਰਮਲ ਪਲਾਂਟ ਦਾ ਇੱਕ ਯੂਨਿਟ ਤੜਕੇ ਢਾਈ ਵਜੇ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ ਹੈ।

ਲਹਿਰਾ ਮੁਹੱਬਤ ਅਤੇ ਜੀ ਵੀ ਕੇ ਥਰਮਲ ਪਲਾਂਟ ਦਾ ਇੱਕ ਇੱਕ ਯੂਨਿਟ ਪਹਿਲਾਂ ਤੋਂ ਹੀ ਬੰਦ ਚਲਦਾ ਆ ਰਿਹਾ ਹੈ। ਪਾਵਰਕਾਮ ਵਲੋਂ ਆਪਣੇ ਸਰੋਤਾਂ ਥਰਮਲ, ਹਾਈਡਲ, ਸੋਲਰ ਪਲਾਂਟਾਂ ਰਾਹੀਂ 5100 MW ਬਿਜਲੀ ਪੈਦਾ ਕਰ ਰਿਹਾ ਹੈ ਜਦ ਕਿ ਕੇਂਦਰੀ ਪੂਲ ਤੋਂ 8200 MW ਬਿਜਲੀ ਲਈ ਜਾ ਰਹੀ ਹੈ। ਫਿਲਹਾਲ ਪਾਵਰਕਾਮ 1 ਹਜ਼ਾਰ MW ਦੀ ਕਮੀ ਨਾਲ ਜੂਝ ਰਿਹਾ ਹੈ। ਥਰਮਲ ਪਲਾਂਟਾਂ ਦੇ 3 ਯੂਨਿਟ ਬੰਦ ਹੋਣ ਕਾਰਨ ਵੀ 1140 MW ਦੀ ਕਮੀ ਹੈ। ਪੰਜਾਬ ਵਿੱਚ ਬੀਤੇ ਦਿਨੀਂ ਪਾਵਰਕਾਮ ਵੱਲੋਂ 10614 ਮੈਗਾਵਾਟ ਬਿਜਲੀ ਦੀ ਪੂਰਤੀ ਕੀਤੀ ਗਈ ਸੀ।

ਬਿਜਲੀ ਦੀ ਮੰਗ ਘੱਟਣ ਕਾਰਨ ਵੱਖ-ਵੱਖ ਥਰਮਲ ਪਲਾਂਟਾਂ ਦੇ ਤਿੰਨ ਯੂਨਿਟ ਕੀਤੇ ਬੰਦ

ਇਹ ਵੀ ਪੜ੍ਹੋ: Punjab Budget 2022: ਪੰਜਾਬ ਸਰਕਾਰ ਅੱਜ ਪੇਸ਼ ਕਰੇਗੀ ਬਜਟ, ਸਿੱਖਿਆ, ਸਿਹਤ ਅਤੇ ਖੇਤੀਬਾੜੀ 'ਤੇ ਹੋਵੇਗਾ ਫੋਕਸ

ਦੱਸ ਦੇਈਏ ਕਿ ਪੰਜਾਬ ਵਿਚ ਐਤਕੀਂ ਬਿਜਲੀ ਸੰਕਟ ‘ਆਊਟ ਆਫ਼ ਕੰਟਰੋਲ’ ਹੋ ਗਿਆ ਹੈ ਜਿਸ ਕਾਰਨ ਪਿੰਡਾਂ ਤੇ ਸ਼ਹਿਰਾਂ ਨੂੰ ਅਣਐਲਾਨੇ ਪਾਵਰਕੱਟ ਝੱਲਣੇ ਪੈ ਰਹੇ ਹਨ। ਦੋ ਦਿਨਾਂ ਤੋਂ ਦਿਹਾਤੀ ਖੇਤਰਾਂ ’ਚ ਅੱਠ ਤੋਂ 10 ਘੰਟੇ ਦੇ ਬਿਜਲੀ ਕੱਟ ਅਤੇ ਸ਼ਹਿਰੀ ਖੇਤਰਾਂ ਵਿਚ 4 ਤੋਂ ਅੱਠ ਘੰਟੇ ਦੇ ਕੱਟ ਲੱਗ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇਸ ਵਾਰ ਬਿਜਲੀ ਸਪਲਾਈ ਦੇ ਅਗਾਊਂ ਪ੍ਰਬੰਧ ਨਾ ਕੀਤੇ ਜਾਣ ਦਾ ਖਮਿਆਜ਼ਾ ਹੁਣ ਲੋਕ ਭੁਗਤ ਰਹੇ ਹਨ।

ਕੋਲੇ ਦੀ ਕਿੱਲਤ ਕਾਰਨ ਪੰਜਾਬ ਕਰ ਰਿਹਾ ਬਿਜਲੀ ਸੰਕਟ ਦਾ ਸਾਹਮਣਾ

(ਗਗਨਦੀਪ ਆਹੂਜਾ ਦੀ ਰਿਪੋਰਟ )

-PTC News

Related Post