ਲਗਾਤਾਰ ਵਿਗੜ ਰਹੇ ਪਾਕਿਸਤਾਨ ਦੇ ਵਿੱਤੀ ਹਲਾਤਾਂ ਨੇ ਵਧਾਈ ਇਮਰਾਨ ਖਾਨ ਦੀ ਚਿੰਤਾ

By  Jagroop Kaur March 30th 2021 03:48 PM

ਪਾਕਿਸਤਾਨ ਦੇ ਲਗਾਤਾਰ ਵਿਗੜ ਰਹੇ ਵਿੱਤੀ ਹਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿੱਤ ਮੰਤਰੀ ਡਾ. ਅਬਦੁਲ ਹਫੀਜ ਸ਼ੇਖ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਉਨ੍ਹਾਂ ਦੇ ਸਥਾਨ ’ਤੇ ਉਦਯੋਗ ਅਤੇ ਉਤਪਾਦਨ ਮੰਤਰੀ ਹਮਾਦ ਅਜਹਰ ਨੂੰ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਹੈ। ਇਸ ਦੀ ਜਾਣਕਾਰੀ ਸੂਚਨਾ ਮੰਤਰੀ ਨੇ ਸੋਮਵਾਰ ਨੂੰ ਦਿੱਤੀ।Faraz, Prime Minister Imran Khan decided to bring in a new finance team

Faraz, Prime Minister Imran Khan decided to bring in a new finance teamREAD MORE : ਦਿੱਲੀ ਦੇ ਭਾਜਪਾ ਨੇਤਾ ਜੀ ਐਸ ਬਾਵਾ ਨੇ ਦਿੱਤੀ ਆਪਣੀ ਜਾਨ...

ਪਾਕਿਸਤਾਨ ਦੇ ਸਮਾ ਟੀਵੀ ਨਿਊਜ਼ ਚੈਨਲ ਨੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਸ਼ਿਬਲੀ ਫਰਾਜ ਦੇ ਹਵਾਲੇ ਤੋਂ ਕਿਹਾ ਕਿ ਪ੍ਰਧਾਨ ਮੰਤਰੀ ਖਾਨ ਨੇ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਨਵੀਂ ਵਿੱਤ ਟੀਮ ਨੂੰ ਲਿਆਉਣ ਦਾ ਫ਼ੈਸਲਾ ਲਿਆ ਹੈ। ਦੱਸਣਯੋਗ ਹੈ ਕਿ ਇਮਰਾਨ ਖਾਨ ਦੇ 2018 ਵਿਚ ਸੱਤਾ ਵਿਚ ਆਉਣ ਦੇ ਬਾਅਦ ਤੋਂ ਵਿੱਤ ਮੰਤਰਾਲਾ ਸੰਭਾਲਣ ਵਾਲੇ ਅਜਹਰ ਤੀਜੇ ਮੰਤਰੀ ਹੋਣਗੇ। ਫਰਾਜ ਨੇ ਕਿਹਾ ਕਿ ਮੰਗਲਵਾਰ ਤੱਕ ਕਈ ਹੋਰ ਬਦਲਾਅ ਦੇ ਸਬੰਧ ਵਿਚ ਵੀ ਜਾਣਕਾਰੀ ਸਾਹਮਣੇ ਆ ਸਕਦੀ ਹੈ।Pakistan to be blacklisted? FATF to review Imran Khan's measures on  tackling terror funding

READ MORE : ਫਾਰੂਕ ਅਬਦੁੱਲਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਬੇਟੇ ਉਮਰ ਅਬਦੁੱਲਾ ਨੇ...

ਫਰਾਜ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਨੇ ਹਾਮਦ ਅਜ਼ਹਰ ਨੂੰ ਵਿੱਤ ਦਾ ਪੋਰਟਫੋਲੀਓ ਦਿੱਤਾ ਜੋ ਇਕ ਨੌਜਵਾਨ ਅਤੇ ਕਾਬਲ ਮੰਤਰੀ ਹੈ ਤਾਂ ਕਿ ਉਹ ਪਾਕਿਸਤਾਨ ਦੀਆਂ ਜ਼ਮੀਨੀ ਹਕੀਕਤਾਂ ਅਨੁਸਾਰ ਨੀਤੀਆਂ ਤਿਆਰ ਕਰੇ ਅਤੇ ਗਰੀਬਾਂ ਨੂੰ ਰਾਹਤ ਮਿਲੇ |

ਅਜਹਰ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਵੱਲੋਂ ਮੈਨੂੰ ਵਿੱਤ ਮੰਤਰਾਲਾ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।’ ਹਾਲ ਹੀ ਵਿਚ ਸੈਨੇਟ ਚੋਣਾਂ ਵਿਚ ਯੁਸੂਫ ਰਜਾ ਗਿਲਾਨੀ ਤੋਂ ਹਾਰਨ ਦੇ ਬਾਅਦ ਸ਼ੇਖ ਦੇ ਰਾਜਨੀਤਕ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਸੀ। ਸ਼ੇਖ ਨੂੰ ਪਿਛਲੇ ਸਾਲ ਵਿੱਤ ਮੰਤਰੀ ਬਣਾਇਆ ਗਿਆ ਸੀ। ਹਾਂਲਕਿ ਉਹ ਸੰਸਦ ਦੇ ਮੈਂਬਰ ਨਹੀਂ ਸਨ।

Related Post