Thu, Apr 25, 2024
Whatsapp

ਦਿੱਲੀ ਦੇ ਭਾਜਪਾ ਨੇਤਾ ਜੀ ਐਸ ਬਾਵਾ ਨੇ ਦਿੱਤੀ ਆਪਣੀ ਜਾਨ , ਪਾਰਕ 'ਚੋਂ ਮਿਲੀ ਮ੍ਰਿਤਕ ਦੇਹ 

Written by  Shanker Badra -- March 30th 2021 02:03 PM
ਦਿੱਲੀ ਦੇ ਭਾਜਪਾ ਨੇਤਾ ਜੀ ਐਸ ਬਾਵਾ ਨੇ ਦਿੱਤੀ ਆਪਣੀ ਜਾਨ , ਪਾਰਕ 'ਚੋਂ ਮਿਲੀ ਮ੍ਰਿਤਕ ਦੇਹ 

ਦਿੱਲੀ ਦੇ ਭਾਜਪਾ ਨੇਤਾ ਜੀ ਐਸ ਬਾਵਾ ਨੇ ਦਿੱਤੀ ਆਪਣੀ ਜਾਨ , ਪਾਰਕ 'ਚੋਂ ਮਿਲੀ ਮ੍ਰਿਤਕ ਦੇਹ 

ਨਵੀਂ ਦਿੱਲੀ  : ਦਿੱਲੀ ਭਾਜਪਾ ਦੇ ਸਾਬਕਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਨੇ ਬੀਤੀ ਸ਼ਾਮ ਸੁਭਾਸ਼ ਨਗਰ ਦੇ ਝੀਲ ਵਾਲੇ ਪਾਰਕ ਵਿੱਚ ਗਰਿੱਲ ਨਾਲ ਲਟਕ ਕੇ ਫਾਹਾ ਲੈ ਲਿਆ ਹੈ। ਉਨ੍ਹਾਂ ਦੀ ਲਾਸ਼ ਪਾਰਕ ਵਿੱਚ ਲਟਕਦੀ ਪਾਈ ਗਈ ਹੈ। 58 ਸਾਲ ਦੇ ਜੀਐੱਸ ਬਾਵਾ ਪੱਛਮੀ ਦਿੱਲੀ ਦੇ ਫਤਿਹ ਨਗਰ ਵਿਚ ਰਹਿੰਦੇ ਸਨ। [caption id="attachment_485054" align="aligncenter" width="1000"]Delhi BJP leader GS Bawa found hanging at park near his residence , suicide suspected ਦਿੱਲੀ ਦੇ ਭਾਜਪਾ ਨੇਤਾ ਜੀ ਐਸ ਬਾਵਾ ਨੇ ਦਿੱਤੀ ਆਪਣੀ ਜਾਨ , ਪਾਰਕ 'ਚੋਂ ਮਿਲੀ ਮ੍ਰਿਤਕ ਦੇਹ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ 'ਚ ਹੋਈ ਮੌਤ ਮਿਲੀ ਜਾਣਕਾਰੀ ਮੁਤਾਬਕ ਭਾਜਪਾ ਨੇਤਾ ਜੀ ਐਸ ਬਾਵਾ ਦੀ ਲਾਸ਼ ਘਰ ਨੇੜਲੇ ਪਾਰਕ ਵਿੱਚ ਹੀ ਪਾਈ ਗਈ ਹੈ। ਇਹ ਘਟਨਾ ਸੋਮਵਾਰ ਦੇਰ ਸ਼ਾਮ ਨੂੰ ਵਾਪਰੀ ਹੈ। ਹੋਲੀ ਦੇ ਦਿਨ ਸ਼ਾਮ ਵੇਲੇ ਜਦ ਲੋਕ ਪਾਰਕ ਵਿੱਚ ਪਹੁੰਚੇ ਤਾਂ ਉਨ੍ਹਾਂ ਦੀ ਲਾਸ਼ ਇੱਕ ਗਰਿੱਲ ਨਾਲ ਲਟਕਦੀ ਪਾਈ ਗਈ ਹੈ। ਇਸ ਮਗਰੋਂ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਲੀ। [caption id="attachment_485055" align="aligncenter" width="246"]Delhi BJP leader GS Bawa found hanging at park near his residence , suicide suspected ਦਿੱਲੀ ਦੇ ਭਾਜਪਾ ਨੇਤਾ ਜੀ ਐਸ ਬਾਵਾ ਨੇ ਦਿੱਤੀ ਆਪਣੀ ਜਾਨ , ਪਾਰਕ 'ਚੋਂ ਮਿਲੀ ਮ੍ਰਿਤਕ ਦੇਹ[/caption] ਪੁਲਿਸ ਮੁਤਾਬਕ ਉਨ੍ਹਾਂ ਨੂੰ ਕੋਈ ਵੀ ਖ਼ੁਦਕੁਸ਼ੀ ਪੱਤਰ ਨਹੀਂ ਮਿਲਿਆ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸੂਤਰਾਂ ਦੀ ਮੰਨੀਏ ਤਾਂ ਬਾਵਾ ਦੀ ਖ਼ੁਦਕੁਸ਼ੀ ਦਾ ਕਾਰਨ ਘਰੇਲੂ ਵਿਵਾਦ ਵੀ ਹੋ ਸਕਦਾ ਹੈ ਪਰ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। [caption id="attachment_485053" align="aligncenter" width="650"]Delhi BJP leader GS Bawa found hanging at park near his residence , suicide suspected ਦਿੱਲੀ ਦੇ ਭਾਜਪਾ ਨੇਤਾ ਜੀ ਐਸ ਬਾਵਾ ਨੇ ਦਿੱਤੀ ਆਪਣੀ ਜਾਨ , ਪਾਰਕ 'ਚੋਂ ਮਿਲੀ ਮ੍ਰਿਤਕ ਦੇਹ[/caption] ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਚਰਚਿਤ ਉਮੀਦਵਾਰ ਤੇਜਿੰਦਰ ਸਿੰਘ ਬੱਗਾ ਦੇ ਇਲੈਕਸ਼ਨ ਏਜੰਟ ਸਨ।  ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਬੀਜੇਪੀ ਦੇ ਸੰਸਦ ਮੈਂਬਰ ਰਾਮ ਸਵਰੂਪ ਸ਼ਰਮਾ ਦੀ ਮੌਤ ਦੀ ਖ਼ਬਰ ਆਈ ਸੀ। ਭਾਜਪਾ ਐਮਪੀ ਦੀ ਲਾਸ਼ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ਵਿੱਚ ਫਾਹੇ ਨਾਲ ਲਟਕਦੀ ਪਾਈ ਗਈ ਸੀ। -PTCNews


Top News view more...

Latest News view more...