ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਉਦਘਾਟਨ

By  Jashan A December 25th 2018 08:48 AM

ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਉਦਘਾਟਨ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੇ ਸਭ ਤੋਂ ਲੰਬੇ ਰੇਲ ਅਤੇ ਸੜਕੀ ਪੁਲ ਦਾ ਉਦਘਾਟਨ ਕਰਨਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਬੋਗੀਬੀਲ ਪੁਲ ਤੋਂ ਲੰਘਣ ਵਾਲੀ ਪਹਿਲੀ ਯਾਤਰੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਦੇਸ਼ ਦੇ ਸਭ ਤੋਂ ਲੰਬੇ ਰੇਲ ਤੇ ਸੜਕੀ ਪੁਲ ਦਾ ਉਦਘਾਟਨ ਕਰਨਗੇ।

pm modi ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਉਦਘਾਟਨ

ਮਿਲੀ ਜਾਣਕਾਰੀ ਮੁਤਾਬਕ ਇਸ ਪੁਲ ਦੀ ਲੰਬਾਈ 4.9ਕਿਲੋਮੀਟਰ ਹੈ। ਇਸ ਪੁਲ ਦੀ ਮਦਦ ਨਾਲ ਅਸਮ ਦੇ ਤਿਨਸੁਕਿਆ ਤੋਂ ਅਰੁਣਾਚਲ ਪ੍ਰਦੇਸ਼ ਦੇ ਨਾਹਰਲਗੁਨ ਕਸਬੇ ਤਕ ਦੀ ਰੇਲ ਯਾਤਰਾ 'ਚ ਲੱਗਣ ਵਾਲੇ ਸਮੇਂ ਤੋਂ 10 ਘੰਟੇ ਦੀ ਕਮੀ ਆਉਣ ਦੀ ਉਮੀਦ ਹੈ।

pm modi ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਉਦਘਾਟਨ

ਜਿਸ ਨਾਲ ਇਥੋਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇੱਕ ਥਾਂ ਤੋਂ ਦੂਜੀ ਥਾਂ ਪਹੁੰਚੀ ਲਈ ਲੋਕਾਂ ਦੇ ਸਮੇਂ ਦੀ ਬੱਚਤ ਤਾਂ ਹੋਵੇਗੀ ਹੀ ਸਗੋਂ ਲੋਕਾਂ ਨੂੰ ਜੇਬ੍ਹ ਵੀ ਘੱਟ ਢਿੱਲੀ ਕਰਨੀ ਪਵੇਗੀ।

-PTC News

Related Post